ਮੋਗਾ : ਜ਼ਿਲ੍ਹੇ ਵਿੱਚ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਵਾਲੇ 11 ਸਾਲ ਦੇ ਲੜਕੇ ਲਵਿਸ਼ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਲਵੀਸ਼ ਦਾ ਪਿਛਲੇ 13 ਦਿਨਾਂ ਤੋਂ ਹਾਲਤ ਗੰਭੀਰ ਬਣੀ ਹੋਈ ਸੀ। ਲਵਿਸ਼ ਦਾ ਪਰਿਵਾਰ ਨੇ ਸੋਗਮਈ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਹੈ।
ਘਰ ਉੱਪਰੋਂ ਲੰਘ ਰਹੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ: ਜਾਣਕਾਰੀ ਮੁਤਾਬਿਕ ਬੀਤੀ 15 ਜਨਵਰੀ ਦੀ ਸ਼ਾਮ ਨੂੰ ਮੋਗਾ ਦੇ ਬੇਦੀ ਨਗਰ ਦੇ ਰਹਿਣ ਵਾਲੇ 11 ਸਾਲ ਦਾ ਲਵਿਸ਼ ਘਰ ਉਪਰੋਂ ਲੰਘ ਰਹੀ ਹਾਈਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ ਸੀ। ਇਸ ਨਾਲ ਉਹ ਗੰਭੀਰ ਰੂਪ ਵਿੱਚ ਝੁਲਸ ਗਿਆ ਸੀ।
ਨਹੀਂ ਜਾਗਿਆ ਬਿਜਲੀ ਵਿਭਾਗ: ਲਵਿਸ਼ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਪਰ ਲਵਿਸ਼ ਇਲਾਜ ਦੇ 13 ਦਿਨਾਂ ਬਾਅਦ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਲਵਿਸ਼ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਲਵਿਸ਼ ਦੀ ਮੌਤ ਨਾਲ ਉਸਦੇ ਪਰਿਵਾਰ ਵਾਲੇ ਇਕ ਪਾਸੇ ਸਦਮੇ ਵਿੱਚ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਸਰਕਾਰ ਤੋਂ ਰੋਸਾ ਵੀ ਹੈ ਕਿ ਇਸ ਹਾਦਸੇ ਨਾਲ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੇ ਕੋਈ ਹਰਕਤ ਨਹੀਂ ਦਿਖਾਈ ਹੈ। ਹਾਦਸੇ ਦੇ 13 ਦਿਨ ਬੀਤਣ ਦੇ ਬਾਅਦ ਵੀ ਘਰਾਂ ਦੇ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਇਆ ਨਹੀਂ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਕਿਹਾ ਕਿ ਕਈ ਵਾਰ ਇਨ੍ਹਾਂ ਤਾਰਾਂ ਬਾਰੇ ਲਿਖ ਕੇ ਵੀ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ। ਪਰ ਬਿਜਲੀ ਵਿਭਾਗ ਚੁੱਪ ਬੈਠਾ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਲਵਿਸ਼ ਨਾਂ ਦਾ ਬੱਚਾ ਇਨਾਂ ਤਾਰਾ ਦੀ ਭੇਂਟ ਚੜ੍ਹ ਗਿਆ ਹੈ। ਪਤਾ ਨਹੀਂ ਹੋਰ ਵਿਭਾਗ ਦੀ ਲਾਪਰਵਾਹੀ ਕਾਰਨ ਹੋਰ ਕਿੰਨੀਆਂ ਕੁ ਜਾਨਾਂ ਖਤਰੇ ਵਿੱਚ ਪੈਣਗੀਆਂ। ਉਨ੍ਹਾਂ ਇਸਦੇ ਨਾਲ ਹੀ ਕਿਹਾ ਕਿ ਚਾਈਨਾ ਡੋੇਰ ਵੀ ਇਨ੍ਹਾਂ ਹਾਦਸਿਆਂ ਦਾ ਕਾਰਣ ਬਣ ਰਹੀ ਹੈ। ਕਿਉਂ ਕਿ ਚਾਈਨਾ ਡੋਰ ਦੇ ਇਨ੍ਹਾਂ ਤਾਰਾਂ ਵਿੱਚ ਫਸਣ ਕਾਰਨ ਕਰੰਟ ਲੱਗਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ ਮਾਨ ਸਰਕਾਰ ਵਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਉੱਤੇ ਧਾਰਾ 307 ਦਾ ਪਰਚਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।