ਮੋਗਾ: ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ (Bharatiya Janata Party candidate) ਤੇ ਮੌਜੂਦਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਦਿਲ ਦੀਆਂ ਗਹਿਰਾਈਆਂ ਤੋਂ ਹਲਕੇ ਦੇ ਵੋਟਰਾਂ ਦਾ ਧੰਨਵਾਦ (Thank you voters) ਕਰਦੇ ਹਨ। ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਵੋਟਾਂ ਪਾਈਆਂ। ਉਨ੍ਹਾਂ ਆਖਿਆ ਕਿ ਉਹ ਇਸ ਵਿਸ਼ਵਾਸ਼ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਉਹ ਵਚਨ ਦਿੰਦੇ ਹਨ ਕਿ ਜਿਸ ਤਰ੍ਹਾਂ ਪਹਿਲਾਂ ਉਨ੍ਹਾਂ ਨਿਮਰ ਹੋ ਕੇ ਲੋਕ ਸੇਵਾ ਕੀਤੀ ਹੈ, ਉਹ ਸੇਵਾ ਨਿਰੰਤਰ ਜਾਰੀ ਰਹੇਗੀ ਅਤੇ ਉਹ ਮੋਗੇ ਨੂੰ ਸੋਹਣੇ ਮੋਗੇ ਵਜੋਂ ਤਾਮੀਰ ਕਰਨ ਦਾ ਸੁਫ਼ਨਾ ਤਾਂ ਪੂਰਾ ਕਰਨਗੇ ਹੀ ਬਲਕਿ ਆਪਣੇ ਲੋਕਾਂ ਦਾ ਮਾਣ ਸਤਿਕਾਰ ਉਨ੍ਹਾਂ ਦੀ ਪਹਿਲ ਵਿੱਚ ਸ਼ਾਮਲ ਰਹੇਗਾ।
ਉਨ੍ਹਾਂ ਕਿਹਾ ਕਿ ਉਹ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਕੀਤੀ ਗ੍ਰਹਿ ਗੱਡਵੀਂ ਮਦਦ ਲਈ ਹਮੇਸ਼ਾ ਰਿਣੀ ਰਹਿਣਗੇ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੀ ਜਿੱਤ ਦੇ ਝੰਡੇ ਗੱਡੇ ਜਾਣਾ ਯਕੀਨੀ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ (Bharatiya Janata Party High Command) ਦਾ ਤਹਿ ਦਿਲੋਂ ਸ਼ੁੱਕਰੀਆ ਅਦਾ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਮੋਗਾ ਜ਼ਿਲ੍ਹੇ ਦੀ ਭਾਜਪਾ ਇਕਾਈ (BJP unit of Moga district) ਦੇ ਹਰ ਆਗੂ ਅਤੇ ਵਰਕਰ ਦਾ ਵੀ ਉਨ੍ਹਾਂ ਵੱਲੋਂ ਸ਼ੁਕਰਾਨਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਭਵਿੱਖ ਵਿੱਚ ਮੋਗਾ (Moga) ਲਈ ਬਹੁਤ ਵੱਡੇ ਪ੍ਰੋਜੈਕਟ ਲੈਕੇ ਆਉਣ ਦਾ ਵੀ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਂਦੇ ਕੀਤੇ ਜਾਣਗੇ ਤਾਂ ਜੋ ਰੁਜ਼ਗਾਰ ਦੇ ਲਈ ਹਲਕੇ ਦੇ ਲੋਕਾਂ ਦੇ ਹਲਕੇ ਤੋਂ ਬਾਹਰ ਨਾ ਜਾਣਾ ਪਵੇ।
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਜਿਨ੍ਹਾਂ ਨੂੰ ਉਨ੍ਹਾਂ ਸਿਰ ਦੇ ਤਾਜ ਬਣਾਇਆ ਸੀ, ਉਨ੍ਹਾਂ ਵਿੱਚੋਂ ਕਈਆਂ ਨੇ ਔਖੇ ਵੇਲੇ ਆਪਣਾ ਹੱਥ ਪਿਛਾਂਹ ਖਿੱਚਿਆ, ਪਰ ਇਸੇ ਸਮੇਂ ਉਸ ਤੋਂ ਵੀ ਜ਼ਿਆਦਾ ਨਵੇਂ ਸਾਥੀ ਬਣੇ ਅਤੇ ਵੱਡੇ ਕਾਫ਼ਲੇ ਸਦਕਾ ਮੰਜ਼ਿਲ ਦੀ ਪ੍ਰਾਪਤੀ ਹੋਈ। ਇਸ ਮੌਕੇ ਜਿੱਥੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਚੋਣਾਂ ਤੋਂ ਬਾਅਦ ਹੁਣ ਅੱਗੇ ਕੀ...?