ਮੋਗਾ: ਮੋਗਾ ਦੀ ਅਗਿਆਪਾਲ ਕੌਰ ਪੀਸੀਐੱਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ। ਉਸਦੀ ਵੱਡੀ ਭੈਣ 2020 ਵਿੱਚ ਇਹ ਇਮਤਿਹਾਨ ਪਾਸ ਕਰਕੇ ਜੱਜ ਬਣੀ ਸੀ। ਜੱਜ ਬਣਨ ਤੋਂ ਬਾਅਦ ਉਹ ਗੁਰੂਦੁਆਰਾ ਸਾਹਿਬ ਪਹੁੰਚੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਵੱਡੀ ਭੈਣ ਵੀ ਹੈ ਜੱਜ: ਉਸਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਦੀ ਵੱਡੀ ਭੈਣ ਘਰ ਦੀ ਪਹਿਲੀ ਜੱਜ ਬਣੀ ਸੀ। ਮਾਮਾ-ਮਾਸੀ ਵੀ ਵੱਡੇ ਅਫਸਰ ਸਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਮਿਲੀ। ਹਾਲ ਹੀ ਵਿੱਚ ਪੰਜਾਬ ਵਿੱਚ ਪੀਸੀਐੱਸ ਟੈਸਟ ਦੇ ਨਤੀਜਿਆਂ ਵਿੱਚ ਪੰਜਾਬੀ ਕੁੜੀਆਂ ਨੇ ਬਹੁਤ ਮਾਣ ਹਾਸਿਲ ਕੀਤਾ ਹੈ ਅਤੇ ਹੁਣ ਇਹ ਕਹਿਣਾ ਸਹੀ ਹੋਵੇਗਾ ਕਿ ਹੁਣ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਆਗਿਆਪਾਲ ਕੌਰ ਦੇ ਪਿਤਾ ਹਰਜੀਤ ਸਿੰਘ ਨੇ ਵੀ ਬੇਟੀ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ ਹੈ।
- Pratap Singh Bajwa's Statement On Aam Aadmi clinics: ਆਮ ਆਦਮੀ ਕਲੀਨਿਕਾਂ ਵਿੱਚ 'ਮਰੀਜ਼ ਫਰਜ਼ੀਵਾੜਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਸਰਕਾਰ...
- 70 Biryani's Order By One Family: ਭਾਰਤ-ਪਾਕਿ ਦੇ ਮੈਚ ਦਾ ਇੰਨਾ ਉਤਸ਼ਾਹ ! ਮੈਚ ਦੇਖਦੇ ਹੋਏ ਪਰਿਵਾਰ ਨੇ ਦਿੱਤਾ 70 ਪਲੇਟ ਬਿਰਯਾਨੀ ਦਾ ਆਰਡਰ
- Manpreet Badal got interim bail: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਤੋਂ ਚੱਲ ਰਹੇ ਨੇ ਫਰਾਰ
ਪਿਤਾ ਨੇ ਆਈਟੀਆਈ ਫਿਰੋਜ਼ਪੁਰ ਦੇ ਡਾਇਰੈਕਟਰ : ਆਗਿਆਪਾਲ ਕੌਰ ਦੇ ਪਿਤਾ ਹਰਜੀਤ ਸਿੰਘ ਆਈਟੀਆਈ ਫਿਰੋਜ਼ਪੁਰ ਦੇ ਡਾਇਰੈਕਟਰ ਹਨ ਅਤੇ ਉਸਦੀ ਮਾਤਾ ਕੁਲਦੀਪ ਕੌਰ ਆਈਟੀਆਈ ਮੋਗਾ ਵਿਖੇ ਲਾਇਬ੍ਰੇਰੀਅਨ ਦੇ ਅਹੁਦੇ 'ਤੇ ਹਨ। ਆਗਿਆਪਾਲ ਕੌਰ ਦੀ ਵੱਡੀ ਭੈਣ ਨੇ ਵੀ 2020 ਵਿੱਚ ਪੀਸੀਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਅੱਜ ਜਦੋਂ ਅਗਿਆਪਾਲ ਕੌਰ ਮੋਗਾ ਪਹੁੰਚੀ ਤਾਂ ਗੁਰੂਦੁਆਰਾ ਗੁਰੂ ਰਾਮਦਾਸ ਜੀ ਵਿਖੇ ਵਾਰਡ ਵਾਸੀਆਂ ਨੇ ਉਸਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ ਅਤੇ ਆਗਿਆਪਾਲ ਕੌਰ ਨੂੰ ਸਿਰੋਪਾਓ ਭੇਂਟ ਕੀਤਾ। ਇਸ ਪਰਿਵਾਰ ਦੇ ਤਿੰਨ ਮੈਂਬਰ ਜੱਜ ਬਣ ਚੁੱਕੇ ਹਨ।