ਮੋਗਾ: ਜ਼ਿਲ੍ਹਾ ਮੋਗਾ ਵਿੱਚ ਨਗਰ ਨਿਗਮ ਨੂੰ ਜਲਦੀ ਹੀ ਨਵਾਂ ਮੇਅਰ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਦੇ ਹੱਕ ਵਿੱਚ ਅੱਜ 42 ਦੇ ਕਰੀਬ ਕੌਂਸਲਰਾਂ ਨੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਹੱਕ ਵਿੱਚ ਬੇਭਰੋਸਗੀ ਦਾ ਮਤਾ ਪਾ ਕੇ ਮੋਗਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਬੇਭਰੋਸਗੀ ਦਾ ਮਤਾ ਦੇ ਦਿੱਤਾ ਹੈ । ਤੁਹਾਨੂੰ ਦੱਸ ਦੇਈਏ ਕਿ ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। ਜਾਣਕਾਰੀ ਅਨੁਸਾਰ ਮੋਗਾ ਦੇ 50 ਵਾਰਡਾਂ ਵਿੱਚੋਂ 20 ਕੌਂਸਲਰ ਕਾਂਗਰਸ ਪਾਰਟੀ ਦੇ, 10 ਆਜ਼ਾਦ, 4 ਆਮ ਆਦਮੀ ਪਾਰਟੀ ਦੇ ਅਤੇ 15 ਕੌਂਸਲਰ ਅਕਾਲੀ ਦਲ ਦੇ ਜੇਤੂ ਰਹੇ, 1 ਭਾਜਪਾ ਦਾ ਸੀ।
ਬੇਭਰੋਸਗੀ ਦਾ ਮਤਾ ਪੇਸ਼: ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਕਾਂਗਰਸ ਪਾਰਟੀ ਦੇ 20 ਕੌਂਸਲਰ ਅਤੇ 10 ਆਜ਼ਾਦ ਕੌਂਸਲਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ 13 ਮਈ ਨੂੰ ਕਾਂਗਰਸ ਪਾਰਟੀ ਨੇ ਆਪਣਾ ਨਗਰ ਨਿਗਮ ਮੇਅਰ ਬਣਾਇਆ ਸੀ, ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਕੰਮਕਾਜ ਨੂੰ ਦੇਖਦੇ ਹੋਏ 7 ਦੇ ਕਰੀਬ ਅਕਾਲੀ ਦਲ ਦੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਅਤੇ 28 ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਕੁਝ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਜਿਸ ਕਾਰਨ ਅੱਜ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ 42 ਦੇ ਕਰੀਬ ਕੌਂਸਲਰਾਂ ਸਮੇਤ ਬੇਭਰੋਸਗੀ ਦਾ ਮਤਾ ਪੇਸ਼ ਕੀਤਾ।
ਮੋਗਾ ਸ਼ਹਿਰ ਦਾ ਵਿਕਾਸ: ਜ਼ਿਕਰਯੋਗ ਹੈ ਕਿ ਹੁਣ ਮੋਗਾ ਨਗਰ ਨਿਗਮ ਦੀ ਮੇਅਰ ਨਿਤਿਕਾ ਭੱਲਾ ਜੋ ਕਿ ਕਾਂਗਰਸ ਦੀ ਹੈ ਉਸ ਨੂੰ ਹੁਣ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਨਹੀਂ ਤਾਂ ਮੋਗਾ ਨਗਰ ਨਿਗਮ ਨੂੰ ਜਲਦੀ ਹੀ ਆਮ ਆਦਮੀ ਪਾਰਟੀ ਦਾ ਨਵਾਂ ਮੇਅਰ ਮਿਲ ਜਾਵੇਗਾ। ਉੱਥੇ ਹੀ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਗ ਦੇ 42 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਅੱਜ ਅਸੀਂ ਸਾਰੇ ਕੌਂਸਲਰ ਸਾਥੀਆਂ ਨਾਲ ਮੋਗਾ ਦੀ ਮੇਅਰ ਨੀਤਿਕਾ ਭੱਲਾ ਵਿਰੋਧ ਵਿੱਚ ਬੇਭਰੋਸਗੀ ਦਾ ਮਤਾ ਪਾਇਆ ਹੈ, ਕਿਉਂਕਿ ਜਦੋ ਤੋਂ ਕਾਂਗਰਸ ਸਰਕਾਰ ਦੁਵਾਰਾ ਚੁਣੇ ਗਏ ਮੇਅਰ ਨੀਤਿਕਾ ਭੱਲਾ ਮੇਅਰ ਬਣੇ ਹਨ ਉਹਨਾਂ ਵੱਲੋਂ ਮੋਗਾ ਸ਼ਹਿਰ ਦਾ ਕੋਈ ਵੀ ਵਿਕਾਸ ਦੇ ਕੰਮ ਨਹੀਂ ਕੀਤੇ ਗਏ ਅਤੇ ਨਾ ਹੀ ਨਗਰ ਨਿਗਮ ਹਾਊਸ ਦੀ ਕੋਈ ਮੀਟਿੰਗ ਕੀਤੀ ਗਈ ਹਾਲਾਂਕਿ ਨਗਰ ਨਿਗਮ ਹਾਊਸ ਦੀ ਮੀਟਿੰਗ ਹਰ ਮਹੀਨੇ ਕੀਤੀ ਜਾਣੀ ਚਾਹੀਦੀ ਸੀ, ਪਰ ਮੇਅਰ ਮੈਡਮ ਵੱਲੋਂ 4,5 ਮਹੀਨਿਆਂ ਵਿੱਚ ਇਕ ਵਾਰ ਮੀਟਿੰਗ ਕੀਤੀ ਜਾਂਦੀ ਸੀ। ਹੁਣ ਅਸੀਂ ਆਪਣੀ ਪਾਰਟੀ ਦਾ ਮੇਅਰ ਚੁਣ ਕੇ ਮੋਗਾ ਸ਼ਹਿਰ ਦਾ ਪੂਰਾ ਵਿਕਾਸ ਕਰਾਂਗੇ ਅਤੇ ਮੋਗਾ ਸ਼ਹਿਰ ਨੂੰ ਸੋਹਣਾ ਮੋਗਾ ਬਣਾਂਵਾਂਗੇ।