ETV Bharat / state

ਏਅਰ ਹੋਸਟੇਸ ਦਾ ਕੋਰਸ ਕਰ ਰਹੀ ਲੜਕੀ ਨੇ ਲਗਾਇਆ ਅਕੈਡਮੀ ਮਾਲਿਕ 'ਤੇ ਜਬਰ ਜਨਾਹ ਦਾ ਇਲਜ਼ਾਮ, ਪੁਲਿਸ ਨੇ ਕੀਤਾ ਕਾਬੂ - Akademi Malik accused of rape

ਮੋਗਾ ਵਿਖੇ ਏਅਰ ਹੋਸਟੇਸ ਦਾ ਕੋਰਸ ਕਰਵਾਉਣ ਵਾਲੇ ਅਕੈਡਮੀ ਮਾਲਿਕ ਨੂੰ ਪੁਲਿਸ ਨੇ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਲੜਕੀਆਂ ਨੇ ਇਲਜ਼ਾਮ ਲਗਾਏ ਸਨ ਕਿ ਅਕੈਡਮੀ ਮਾਲਿਕ ਲੜਕੀਆਂ ਨੂੰ ਜਾਲ ਵਿੱਚ ਫਸਾ ਉਹਨਾਂ ਨਾਲ ਬਲਾਤਕਾਰ ਕਰਦਾ ਸੀ।

The girl accused the owner of the air hostess course of the academy of rape
Moga : ਏਅਰ ਹੋਸਟੇਸ ਦਾ ਕੋਰਸ ਕਰ ਰਹੀ ਲੜਕੀ ਨੇ ਲਗਾਇਆ ਅਕੈਡਮੀ ਮਾਲਿਕ 'ਤੇ ਜਬਰ ਜਨਾਹ ਦਾ ਦੋਸ਼,ਪੁਲਿਸ ਨੇ ਕੀਤਾ ਕਾਬੂ
author img

By

Published : Aug 17, 2023, 2:33 PM IST

ਮੋਗਾ ਵਿੱਚ ਏਅਰ ਹੋਸਟੇਸ ਦਾ ਕੋਰਸ ਕਰ ਰਹੀ ਲੜਕੀ ਨੇ ਲਗਾਇਆ ਅਕੈਡਮੀ ਮਾਲਿਕ 'ਤੇ ਜਬਰ ਜਨਾਹ ਦਾ ਇਲਜ਼ਾਮ

ਮੋਗਾ: ਮੋਗਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਏਅਰ ਹੋਸਟੇਸ ਦਾ ਕੋਰਸ ਕਰਵਾਉਣ ਵਾਲੇ ਇੱਕ ਅਕੈਡਮੀ ਦੇ ਮਾਲਿਕ ਨੂੰ ਪੁਲਿਸ ਨੇ ਜਬਰ ਜਨਾਹ ਦੇ ਮਾਮਲੇ 'ਚ ਗਿਰਫ਼ਤਾਰ ਕੀਤਾ ਹੈ। ਦਰਅਸਲ ਮੋਗਾ ਦੀ ਇਸ ਅਕੈਡਮੀ 'ਚ ਕੋਰਸ ਕਰ ਰਹੀ ਕੁੜੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਅਕੈਡਮੀ ਦਾ ਮਾਲਿਕ ਮਨਪ੍ਰੀਤ ਸਿੰਘ ਉਹਨਾਂ ਨਾਲ ਬਦਸਲੂਕੀ ਕਰਦਾ ਹੈ। ਇਕ ਕੁੜੀ ਨੇ ਛੇੜਖਾਨੀ ਦਾ ਇਲਜ਼ਾਮ ਲਾਇਆ ਤਾਂ ਦੂਜੇ ਪਾਸੇ ਇੱਕ ਹੋਰ ਮਾਮਲੇ ਵਿੱਚ ਬਲਾਤਕਾਰ ਦਾ ਇਲਜ਼ਾਮ ਵੀ ਲੱਗਾ ਹੈ। ਜਿਸ ਤਹਿਤ ਪੁਲਿਸ ਨੇ ਛਾਪੇਮਾਰੀ ਤੋਂ ਬਾਅਦ ਉਕਤ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ।

ਅਕੈਡਮੀ ਦੇ ਮਾਲਿਕ ਖ਼ਿਲਾਫ ਦੋ ਵੱਖ ਵੱਖ ਮਾਮਲੇ ਦਰਜ : ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਹਾਸਿਲ ਹੋਈ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਹਾਲਾਂਕਿ ਪਹਿਲਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਮਨਪ੍ਰੀਤ ਸਿੰਘ ਫਰਾਰ ਹੋ ਗਿਆ ਸੀ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਇਸ ਵਿਚਾਲੇ ਇਕ ਹੋਰ ਮਾਮਲਾ ਦਰਜ ਹੋਇਆ। ਜਿਸ ਤੋਂ ਬਾਅਦ ਇਸ ਦੀ ਗਿਰਫਤਾਰੀ ਹੋਈ ਹੈ। ਉਕਤ ਮੁਲਜ਼ਮ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈ।

ਦੋਸ਼ੀਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਜ਼ਿਕਰਯੋਗ ਹੈ ਕਿ ਪੀੜਤ ਲੜਕੀ ਨੇ ਅਕੈਡਮੀ ਮਾਲਿਕ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਿਆਂ ਇਲਜ਼ਾਮ ਲਗਾਇਆ ਹੈ ਕਿ ਮਨਪ੍ਰੀਤ ਸਿੰਘ ਨੇ ਉਸ ਨੂੰ ਪਾਣੀ ਵਾਲੇ ਗਿਲਾਸ 'ਚ ਕੁਝ ਦਵਾਈ ਨੁਮਾਂ ਪਦਾਰਥ ਦੀਆਂ ਬੂੰਦਾਂ ਮਿਲਾ ਕੇ ਪਿਲਾ ਦਿੱਤੀਆਂ, ਜਿਸ ਨੂੰ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਤੇ ਮਾਲਿਕ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਮਾਮਲਾ ਪੁਲਿਸ ਦੀ ਜਾਂਚ ਅਧੀਨ ਆਇਆ। ਡੀਐੱਸਪੀ ਆਤਿਸ਼ ਭਾਟੀਆ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜੋ ਵੀ ਇਸ 'ਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਉਪਰ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.