ਮੋਗਾ : ਮੋਗਾ ਫ਼ਿਰੋਜ਼ਪੁਰ ਰੋਡ 'ਤੇ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰ ਗਿਆ ਜਦੋਂ ਜੇਸੀਬੀ ਅਤੇ ਕਾਰ ਵਿਚਕਾਰ ਜਬਰਦਸਤ ਟੱਕਰ ਹੋਈ। ਇਸ ਟੱਕਰ ਦੌਰਾਨ ਇੱਕ ਕਾਰ ਸਵਾਰ ਅੰਕੁਰ ਸੇਤੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਕੇ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਕੇ ਡਾਕਟਰ ਮੁਤਾਬਿਕ ਜ਼ਖਮੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਚਸ਼ਮਦੀਦ ਦਾ ਬਿਆਨ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਸਿੱਧੂ ਹਸਪਤਾਲ ਦੇ ਕੋਲ ਖੜ੍ਹੇ ਸੀ ਤਾਂ ਅਚਾਨਕ ਸਾਨੂੰ ਜ਼ੋਰਦਾਰ ਅਵਾਜ਼ ਸੁਣਾਈ ਦਿੱਤੀ ਅਤੇ ਇੱਕ ਕਾਰ ਅਤੇ ਜੇ.ਸੀ.ਬੀ ਦੀ ਟੱਕਰ ਦੇਖੀ ਤਾਂ ਅਸੀਂ ਮੌਕੇ 'ਤੇ ਜਾ ਕੇ ਕਾਰ ਸਵਾਰ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਜੇਸੀਬੀ ਦੇ ਡਰਾਈਵਰ 'ਤੇ ਮਾਮਲਾ ਦਰਜ : ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਾਬ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿੱਧੂ ਹਸਪਤਾਲ ਨੇੜੇ ਹਾਦਸਾ ਵਾਪਰ ਗਿਆ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਇਕ ਵਿਅਕਤੀ ਅੰਕੁਰ ਸੇਤੀਆ (27) ਦੀ ਮੌਤ ਹੋ ਗਈ ਇਹ ਦੱਸਿਆ ਜਾ ਰਿਹਾ ਕਿ ਜੇਸੀਬੀ ਉਲਟ ਦਿਸ਼ਾ ਤੋਂ ਆ ਰਿਹਾ ਸੀ ਅਤੇ ਜੇਸੀਬੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅੰਕੁਰ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਪੁਲਿਸ ਕਦੋਂ ਮੁਲਜ਼ਮ ਤੱਕ ਪਹੁੰਚੀ ਹੈ ਅਤੇ ਕਦੋਂ ਜੇਸੀਬੀ ਡਰਾਈਵਰ ਦੀ ਗ੍ਰਿਫ਼ਤਾਰੀ ਹੁੰਦੀ ਹੈ।
- ਇਰਾਕ ਦੇ ਅਰਬਿਲ ਵਿੱਚ ਅਮਰੀਕੀ ਵਣਜ ਦੂਤਘਰ ਨੇੜੇ ਕਈ ਧਮਾਕੇ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਲਈ ਜ਼ਿੰਮੇਵਾਰੀ
- ਦਿੱਲੀ ਦੇ ਫਾਈਵ ਸਟਾਰ ਹੋਟਲ 'ਚ ਭਾਰਤੀ-ਅਮਰੀਕੀ ਔਰਤ ਨਾਲ ਬਲਾਤਕਾਰ, ਪ੍ਰਾਈਵੇਟ ਕੰਪਨੀ ਦੇ ਸੀ.ਈ.ਓ 'ਤੇ ਇਲਜ਼ਾਮ
- ਕਪੂਰਥਲਾ ਦੀ ਕੁੜੀ ਹੋਈ ਏਜੰਟ ਦੇ ਧੋਖੇ ਦਾ ਸ਼ਿਕਾਰ; ਮਸਕਟ 'ਚ ਸ਼ੇਖ ਨੂੰ ਵੇਚਿਆ, ਬੰਧਕ ਬਣਾਇਆ ਤੇ ਕੁੱਟਮਾਰ ਹੋਈ
- ਮਾਡਲ ਦਿਵਿਆ ਪਾਹੂਜਾ ਦੀ ਹਿਸਾਰ 'ਚ ਲਾਸ਼ ਦਾ ਪੋਸਟਮਾਰਟਮ, ਸਿਰ 'ਚ ਲੱਗੀ ਗੋਲੀ, ਗੁਰੂਗ੍ਰਾਮ 'ਚ ਕੀਤਾ ਗਿਆ ਅੰਤਿਮ ਸਸਕਾਰ