ਮਾਨਸਾ: ਇੱਥੋਂ ਦੇ ਮਸ਼ਹੂਰ ਪਿੰਡ ਮੂਸਾ ਵਿੱਚ ਇੱਕ ਔਰਤ ਦੇ ਆਪਣੇ ਹੀ ਸਹੁਰੇ ਨਾਲ ਨਾਜਾਇਜ ਸੰਬੰਧ ਸਨ ਅਤੇ ਹਵਸ ਵਿੱਚ ਅੰਨ੍ਹੇ ਹੋਏ ਬਾਪ ਨੇ ਨਾਜਾਇਜ਼ ਸਬੰਧਾਂ ਵਿੱਚ ਆਪਣੇ ਹੀ ਪੁੱਤ ਨੂੰ ਅੜਿੱਕਾ ਸਮਝਦੇ ਹੋਏ ਨਹੁੰ ਨਾਲ ਮਿਲ ਕੇ ਉਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਦੋਵਾਂ ਨੇ ਮ੍ਰਿਤਕ ਦੀ ਖੋਜ ਮਿਟਾਉਣ ਲਈ ਚੁਪਚਾਪ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ।
ਜਾਣਕਾਰੀ ਮਤਾਬਿਕ 25 ਸਾਲਾਂ ਨੌਜਵਾਨ ਜਗਜੀਤ ਸਿੰਘ ਦੇ ਪਿਤਾ ਭੋਲਾ ਸਿੰਘ ਤੇ ਉਸਦੀ ਪਤਨੀ ਜਸਪ੍ਰੀਤ ਕੌਰ ਦੇ ਨਾਲ ਕਥਿਤ ਨਾਜਾਇਜ਼ ਸਬੰਧ ਸਨ ਅਤੇ ਦੋਵਾਂ ਆਪਣੇ ਨਾਜਾਇਜ਼ ਸਬੰਧਾਂ ਵਿੱਚ ਜਗਜੀਤ ਸਿੰਘ ਨੂੰ ਅੜਿੱਕਾ ਸਮਝਦੇ ਸੀ ਹੋਏ ਹਮ-ਮਸ਼ਵਰਾ ਹੋ ਕੇ ਰਾਤ ਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦੀ ਖੋਜ ਮਿਟਾਉਣ ਲਈ ਚੁਪਚਾਪ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ।
ਪਰ ਘਟਨਾ ਦੀ ਜਾਣਕਾਰੀ ਮਿਲਣ ਥਾਣਾ ਸਦਰ ਪੁਲਿਸ ਨੇ ਦੋਵਾਂ ਨੂੰ ਗਿਫ਼ਤਾਰ ਕਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਨਸਾ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਮੂਸਾ ਦੇ ਰਹਿਣ ਵਾਲੇ ਜਗਜੀਤ ਸਿੰਘ ਦਾ ਉਸ ਦੇ ਪਿਤਾ ਅਤੇ ਪਤਨੀ ਨੇ ਮਿਲਕੇ ਕਤਲ ਕਰ ਦਿੱਤਾ ਹੈ ਜਿਸ ਉੱਤੇ ਅਸੀਂ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲਣ ਤੱਕ ਆਰੋਪੀਆਂ ਨੇ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਸੀ ਤਾਂ ਜੋ ਸਬੂਤਾਂ ਨੂੰ ਮਿਟਾਇਆ ਜਾ ਸਕੇ ਪਰ ਅਸੀਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।