ਮਾਨਸਾ: ਬਾਰ ਐਸੋਸੀਏਸ਼ਨ ਦੀਆਂ ਅੱਜ ਪੰਜਾਬ ਭਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਮਾਨਸਾ ਦੇ ਵਿੱਚ ਵੀ ਵੋਟ ਪ੍ਰਕਿਰਿਆ ਜਾਰੀ ਹੈ। ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਬਾਰ ਕਾਊਂਸਲ ਦੇ ਵੋਟਰਾਂ ਦਾ ਵੀ ਕਹਿਣਾ ਹੈ ਕਿ ਜੋ ਵੀ ਉਮੀਦਵਾਰ ਜਿੱਤੇਗਾ ਸਾਨੂੰ ਉਮੀਦ ਹੈ ਕਿ ਬਾਰ ਕਾਊਂਸਲ ਦੇ ਲਈ ਅਤੇ ਵਕੀਲਾਂ ਦੀਆਂ ਸਮੱਸਿਆਵਾਂ ਦੇ ਲਈ ਯਤਨਸ਼ੀਲ ਹੋਵੇਗਾ।
ਚੋਣਾਂ ਲਈ ਮੈਦਾਨ 'ਚ ਛੇ ਉਮੀਦਵਾਰ: ਬਾਰ ਕਾਊਂਸਲ ਮਾਨਸਾ ਦੀਆਂ ਚੋਣਾਂ ਦੇ ਲਈ 6 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ, ਜਿੰਨਾਂ ਵਿੱਚ ਇੱਕ ਮਹਿਲਾ ਉਮੀਦਵਾਰ ਵੀ ਸ਼ਾਮਿਲ ਹੈ। ਪ੍ਰਧਾਨਗੀ ਅਹੁਦੇ ਦੇ ਲਈ 2 ਉਮੀਦਵਾਰ ਅਤੇ ਵਾਈਸ ਪ੍ਰਧਾਨ ਅਹੁਦੇ ਦੇ ਲਈ ਵੀ 2 ਉਮੀਦਵਾਰ ਤੇ ਸੈਕਟਰੀ ਦੇ ਲਈ ਵੀ 2 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਜਦੋਂ ਕਿ ਜੁਆਇੰਟ ਸੈਕਟਰੀ ਦੀ ਪਹਿਲਾਂ ਹੀ ਚੋਣ ਹੋ ਚੁੱਕੀ ਹੈ। ਬਾਰ ਕਾਊਂਸਲ ਦੇ ਮੈਂਬਰ 492 ਹਨ, ਜੋ ਆਪਣੀ ਵੋਟ ਦਾ ਮਤਦਾਨ ਕਰ ਰਹੇ ਹਨ।
ਵਕੀਲਾਂ ਦੀਆਂ ਸਮੱਸਿਆਵਾਂ ਨੂੰ ਕਰਨਗੇ ਹੱਲ: ਇਸ ਚੋਣ ਲਈ ਸਵੇਰੇ 9 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਤੇ 5 ਵਜੇ ਦੇ ਕਰੀਬ ਨਤੀਜੇ ਸਾਹਮਣੇ ਆ ਜਾਣਗੇ। ਬਾਰ ਕਾਊਂਸਲ ਦੇ ਵੋਟਰਾਂ ਦਾ ਕਹਿਣਾ ਹੈ ਕਿ ਮਾਨਸਾ ਬਾਰ ਕਾਊਂਸਲ ਦੀਆਂ ਚੋਣਾਂ ਦੇ ਵਿੱਚ ਛੇ ਉਮੀਦਵਾਰ ਹਿੱਸਾ ਲੈ ਰਹੇ ਹਨ, ਜਦੋਂ ਕਿ ਸਾਰੇ ਹੀ ਉਮੀਦਵਾਰ ਸੂਝਵਾਨ ਅਤੇ ਬਾਰ ਕਾਊਂਸਲ ਦੇ ਲਈ ਕੰਮ ਕਰਨ ਵਾਲੇ ਯਤਨਸ਼ੀਲ ਉਮੀਦਵਾਰ ਹਨ। ਉਹਨਾਂ ਕਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਵੋਟਿੰਗ ਹੋ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਵੀ ਉਮੀਦਵਾਰ ਜਿੱਤ ਕੇ ਸਾਹਮਣੇ ਆਵੇਗਾ ਸਾਨੂੰ ਉਸ ਤੋਂ ਉਮੀਦਾਂ ਹਨ ਕਿ ਉਹ ਜਿੱਥੇ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਯਤਨਸ਼ੀਲ ਰਹੇਗਾ, ਉਥੇ ਹੀ ਬਾਰ ਕਾਊਂਸਲ ਦੇ ਲਈ ਵੀ ਪਹਿਲ ਦੇ ਆਧਾਰ 'ਤੇ ਕੰਮ ਕਰਨ ਦੇ ਲਈ ਸੁਹਿਰਦ ਹੋਵੇਗਾ।