ਮਾਨਸਾ: ਪੰਜਾਬ ਸਰਕਾਰ ਵੱਲੋ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਜਿਸ ਕਾਰਨ ਲੋਕ ਬਹੁਤ ਖੁਸ਼ ਹਨ। ਪਰ ਉਧਰ ਦੂਜੇ ਪਾਸੇ ਕੁਝ ਪਿੰਡਾਂ ਵਿੱਚ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਬੇਸ਼ੱਕ ਪਹਿਲਾਂ ਚੱਲ ਰਹੇ ਪੀਐਚਸੀ ਕੇਂਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਸਰਕਾਰ ਨੇ ਸਪਸ਼ਟੀਕਰਨ ਕਰ ਦਿੱਤਾ ਹੈ। ਪਰ ਫਿਰ ਵੀ ਕਲੀਨਿਕਾਂ ਦਾ ਵਿਰੋਧ ਹੋ ਰਿਹਾ ਹੈ। ਪਰ ਫਿਰ ਵੀ ਮਾਨਸਾ ਦੇ ਪਿੰਡ ਉਭਾ ਅਤੇ ਬੁਰਜ ਢਿੱਲਵਾਂ ਦੇ ਲੋਕ ਉਭਾ ਵਿੱਚ ਬਣ ਰਹੇ ਮਹੱਲਾ ਕਲੀਨਿਕ ਦਾ ਵਿਰੋਧ ਕਰ ਰਹੇ ਹਨ। ਸਥਾਨਕ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਬੋਰਡ ਉਤਾਰਕੇ ਪੀਐਚਸੀ ਦਾ ਬੋਰਡ ਦੁਬਾਰਾ ਲਗਾ ਦਿੱਤਾ ਹੈ।
ਮਾਨਸਾ ਦੇ ਹੋਰ ਪਿੰਡਾਂ ਵਿੱਚ ਵੀ ਹੋਇਆ ਵਿਰੋਧ: ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋ 27 ਜਨਵਰੀ ਨੂੰ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਉਦਘਾਟਨ ਕੀਤਾ ਗਿਆ ਇਸ ਦੌਰਾਨ ਮਾਨਸਾ ਜਿਲ੍ਹੇ ਦੇ ਪਿੰਡ ਹਮੀਰਗੜ ਢੈਪਈ ਵਿੱਚ ਵੀ ਵਿਰੋਧ ਹੋਇਆ। ਪਿੰਡ ਫਫੜੇ ਭਾਈਕੇ ਵਿਖੇ ਵੀ ਵਿਰੋਧ ਹੋਇਆ ਤੇ ਹੁਣ ਮਾਨਸਾ ਦੇ ਪਿੰਡ ਉਭਾ, ਬੁਰਜ ਢਿਲਵਾਂ ਵਿੱਚ ਵਿਰੋਧ ਜਾਰੀ ਹੈ।
ਮੁਹੱਲਾ ਕਲੀਨਿਕਾਂ ਖਿਲਾਫ ਕਿਸਾਨਾਂ ਦਾ ਧਰਨਾ ਜਾਰੀ: ਪ੍ਰਦਰਸ਼ਨਕਾਰੀਆ ਨੇ ਆਮ ਆਦਮੀ ਕਲੀਨਿਕ ਦਾ ਬੋਰਡ ਉਤਾਰ ਕੇ ਪੀਐਚਸੀ ਦਾ ਬੋਰਡ ਦੁਆਰਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੀਐਚਸੀ ਵਿੱਚ ਵਧੀਆ ਸਿਹਤ ਸੇਵਾਵਾਂ ਚੱਲ ਰਹੀਆ ਹਨ ਤੇ ਡਿਲਵਰੀਆ ਵੀ ਹੁੰਦੀਆ ਹਨ ਉਨ੍ਹਾ ਕਿਹਾ ਕਿ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਕਲੀਨਿਕ ਖੋਲ੍ਹਣ ਦੇ ਲਈ ਪਿੰਡ ਵਿੱਚ ਹੋਰ ਜਗ੍ਹਾ ਦੇਣ ਦੇ ਲਈ ਤਿਆਰ ਹਨ ਪਰ ਪੀਐਚਸੀ ਨੂੰ ਇਸੇ ਤਰ੍ਹਾਂ ਚੱਲਣ ਦਿਉ। ਇਸ ਵਿੱਚ ਆਮ ਆਦਮੀ ਕਲੀਨਿਕ ਨਹੀਂ ਖੁੱਲ੍ਹਣ ਦੇਵਾਗੇ ਕਿਉਂਕਿ ਸਰਕਾਰ ਸਾਡੀਆਂ ਸਿਹਤ ਸੇਵਾਵਾਂ ਦਾ ਨਿੱਜੀਕਰਨ ਕਰਨ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੋਨੋਂ ਪਿੰਡਾਂ ਦਾ ਧਰਨਾ ਉਦੋ ਤੱਕ ਜਾਰੀ ਰਹੇਗਾ। ਜਦੋ ਤੱਕ ਸਰਕਾਰ ਇਹ ਸਪੱਸ਼ਟ ਨਹੀਂ ਕਰਦੀ ਕਿ ਇਸ ਜਗ੍ਹਾ ਉਤੇ ਆਮ ਆਦਮੀ ਕਲੀਨਿਕ ਨਹੀਂ ਖੁੱਲ੍ਹੇਗਾ।
ਇਹ ਵੀ ਪੜ੍ਹੋ:- Businessmen satisfied: ਇੰਡਸਟਰੀ ਨੂੰ ਲੈ ਕੇ ਬਜਟ ਵਿੱਚ ਚੰਗੀਆਂ ਤਜਵੀਜ਼ਾਂ, ਕਾਰੋਬਾਰੀਆਂ ਨੇ ਬਜਟ ਨੂੰ ਲੈਕੇ ਜਤਾਈ ਖੁਸ਼ੀ