ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਆਕਲੀਆ (Akalia) ਦੀ ਵਿੱਚ ਕੌਪਰੇਟਿਵ ਸੋਸਾਇਟੀ ( cooperative society) ਦੀ ਚੋਣ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਸਿਆਸੀ ਦਬਾਅ (political pressure ) ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਜਲਾਸ ਦੇ ਲਈ ਮੀਟਿੰਗ ਬੁਲਾਈ ਗਈ ਸੀ, ਪਰ ਸਿਆਸੀ ਦਬਾਅ ਹੋਣ ਕਾਰਨ ਇਸ ਮੀਟਿੰਗ ਨੂੰ ਰੱਦ ਕਰ ਕੇ ਚੋਣ ਨਹੀਂ ਕਰਵਾਈ ਗਈ।
ਪਿੰਡ ਵਾਸੀ ਲਛਮਣ ਸਿੰਘ ਤੇ ਬੂਟਾ ਸਿੰਘ ਨੇ ਕਿਹਾ ਕਿ ਆਕਲੀਆ ਦੀ ਕੌਪਰੇਟਿਵ ਸੁਸਾਇਟੀ (Cooperative Society of Akalia) ਦੇ ਨਾਲ ਕਿਸਾਨ ਜੁੜੇ ਹੋਏ ਹਨ ਅਤੇ ਅੱਜ ਇਸ ਸੁਸਾਇਟੀ ਦੀ ਚੋਣ ਹੋਣੀ ਸੀ ਪਰ ਇਸ ਨੂੰ ਸਿਆਸੀ ਦਬਾਅ ਕਾਰਨ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਹੋਣ ਕਾਰਨ ਰੱਦ ਕੀਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਮੰਗ ਕੀਤੀ ਹੈ ਕਿ ਸਹਿਕਾਰੀ ਸੁਸਾਇਟੀ ਅਕਲੀਆ ਦੀ ਚੋਣ ਨੂੰ ਤੁਰੰਤ ਕਰਵਾਇਆ ਜਾਵੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੰਮ ਦਾ ਸੀਜਨ ਹੈ। ਅੱਜ ਕੌਪਰੇਟਿਵ ਸੋਸਾਇਟੀ ਦੀ ਚੋਣ (Election of Cooperative Society) ਰੱਖੀ ਗਈ ਪਰ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਹੋਣ ਕਰਕੇ ਇਹ ਚੋਣ ਨਹੀਂ ਹੋਈ। ਜਿਸ ਕਰਕੇ ਉਨ੍ਹਾਂ ਦਾ ਸਮਾਂ ਖ਼ਰਾਬ ਹੋਇਆ ਹੈ।
ਦੂਜੇ ਪਾਸੇ ਥਾਣਾ ਜੋਗਾ ਦੇ ਇੰਚਾਰਜ ਚਮਕੌਰ ਸਿੰਘ ਨੇ ਕਿਹਾ ਕਿ ਸਵੇਰੇ 9 ਵਜੇ ਤੱਕ ਕੌਰਮ ਨੂੰ ਪੂਰਾ ਕੀਤਾ ਜਾਣਾ ਸੀ ਪਰ ਕੌਰਮ ਦੇ ਪੂਰਾ ਨਾ ਹੋਣ ਕਰਕੇ ਇਹ ਚੋਣ ਰੱਦ ਕਰਨੀ ਪਈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਸਿਰਫ਼ ਇਜਲਾਸ ਬੁਲਾਇਆ ਗਿਆ ਸੀ। ਪਰ ਇਹਦੇ ਵਿਚ ਕੋਈ ਵੀ ਸਿਆਸੀ ਦਬਾਅ ਨਹੀਂ ਹੈ ਅਤੇ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਹੀ ਚੋਣ ਰੱਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪਾਕਿ ਮਹਿਲਾ ਨੂੰ ਭਾਰਤੀ ਫੌਜ ਦੀ ਗੁਪਤ ਸੂਚਨਾ ਦੇਣ ਵਾਲਾ ਕਾਬੂ