ETV Bharat / state

ਮਾਨਸਾ: 22 ਦਿਨਾਂ ਅੰਦਰ ਕੈਂਸਰ ਨੇ ਨਿਗਲੇ ਪਿਓ-ਪੁੱਤ - cancer in punjab

ਮਾਨਸਾ ਦੇ ਪਿੰਡ ਪੇਰੋਂ ਵਿੱਚ ਕੈਂਸਰ ਕਾਰਨ 22 ਦਿਨਾਂ ਦੇ ਵਿਚਕਾਰ ਪਿਓ-ਪੁੱਤ ਦੀ ਮੌਤ ਹੋ ਗਈ। ਹੁਣ ਇਸ ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।

ਮਾਨਸਾ: 22 ਦਿਨਾਂ 'ਚ ਕੈਂਸਰ ਨੇ ਨਿਗਲੇ ਪਿਓ-ਪੁੱਤ, ਪਰਿਵਾਰ 'ਚ ਨਹੀਂ ਰਿਹਾ ਕੋਈ ਕਮਾਈ ਦਾ ਸਾਧਨ

author img

By

Published : Jul 19, 2020, 7:25 PM IST

ਮਾਨਸਾ: ਪੰਜਾਬ ਦੀ ਮਾਲਵਾ ਬੈਲਟ ਸਭ ਤੋਂ ਵੱਧ ਕੈਂਸਰ ਪ੍ਰਭਾਵਿਤ ਮੰਨੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਪੂਰੇ ਪਰਿਵਾਰ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ। ਮਾਨਸਾ ਦੇ ਪਿੰਡ ਪੇਰੋਂ ਵਿੱਚ ਵੀ ਇਸ ਬਿਮਾਰੀ ਨੇ ਇੱਕ ਪਰਿਵਾਰ 'ਤੇ ਕਹਿਰ ਢਾਹਿਆ ਹੈ। ਕੈਂਸਰ ਨੇ 22 ਦਿਨਾਂ ਦੇ ਵਿਚਕਾਰ ਕੁਲਦੀਪ ਸਿੰਘ ਨਾਂਅ ਦੇ ਨੌਜਵਾਨ ਅਤੇ ਉਸ ਦੇ ਪਿਤਾ ਕਰਮਜੀਤ ਸਿੰਘ ਦੀ ਜਾਨ ਲੈ ਲਈ।

ਵੇਖੋ ਵੀਡੀਓ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲੱਡ ਕੈਂਸਰ ਨਾਲ ਪੀੜਤ ਦੋਹਾਂ ਪਿਓ-ਪੁੱਤਾਂ ਨੇ 22 ਦਿਨਾਂ ਦੇ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਦੋਵਾਂ ਦੇ ਇਲਾਜ ਕਾਰਨ ਪਰਿਵਾਰ 'ਤੇ 7 ਤੋਂ 8 ਲੱਖ ਦਾ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਸਿਰੋਂ ਕਰਜ਼ਾ ਲਹਿ ਸਕੇ।

ਉਥੇ ਹੀ ਪਿੰਡ ਦੇ ਸਰਪੰਚ ਨੇ ਘਰ ਦੇ ਹਾਲਾਤ ਦੱਸਦਿਆਂ ਕਿਹਾ ਕਿ ਹੁਣ ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਅਤੇ ਇਨ੍ਹਾਂ ਦੇ ਇੱਕ ਦੀ ਚੰਡੀਗੜ੍ਹ ਤੋਂ ਦਵਾਈ ਚੱਲਦੀ ਹੈ। ਸਰਪੰਚ ਨੇ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਤਾਂ ਜੋ ਉਹ ਆਪਣਾ ਗੁਜ਼ਾਰਾ ਚਲਾ ਸਕਣ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦੀ ਹੋਈ ਅਦਲਾ-ਬਦਲੀ

ਉਧਰ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੁੰਦੜ ਨੇ ਕੈਂਸਰ ਕਾਰਨ ਇੱਕ ਪਰਿਵਾਰ ਵਿੱਚ ਹੋਈਆਂ 2 ਮੌਤਾਂ ਨੂੰ ਮੰਦਭਾਗੀ ਘਟਨਾ ਦੱਸਿਆ। ਉਨ੍ਹਾਂ ਸਰਕਾਰ ਨੂੰ ਇਸ ਪਰਿਵਾਰ ਲਈ ਜਲਦੀ ਤੋਂ ਜਲਦੀ ਫੰਡ ਜਾਰੀ ਕਰਨ ਦੀ ਅਪੀਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.