ਮਾਨਸਾ: ਜ਼ਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਤਾਜ਼ਾ ਮਾਮਲਾ ਬਰੇਟਾ ਕਸਬੇ (Bretta town) ਦਾ ਹੈ, ਜਿੱਥੇ ਇੱਕ ਔਰਤ ਵੱਲੋਂ ਦਿਨ ਦਿਹਾੜੇ ਆਪਣੀ ਹੀ ਸਹੇਲੀ ਦੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਤ ਪਰਿਵਾਰ ਅਨੁਸਾਰ 15 ਤੋਲੇ ਸੋਨਾ (Gold) ਤੇ 10 ਤੋਲੇ ਚਾਂਦੀ (Silver) ਅਤੇ ਹੋਰ ਕੀਮਤੀ ਸਮਾਨ ਲੈਕੇ ਮੁਲਜ਼ਮ ਔਰਤ ਰਫੂਚੱਕਰ ਹੋ ਗਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਹ ਇੱਕ ਸੈਲੂਨ (Salon) ਵਿੱਚ ਆਉਂਦੀ ਜਾਂਦੀ ਸੀ, ਜਿਸ ਨਾਲ ਉਨ੍ਹਾਂ ਦੀ ਜਾਣ ਪਹਿਚਾਉਣ ਹੋ ਗਈ।
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਅੱਜ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਹੋਈ ਸੀ ਤਾਂ ਮੁਲਜ਼ਮ ਔਰਤ ਪਿਛੋਂ ਉਨ੍ਹਾਂ ਦੀ ਦੁਕਾਨ ‘ਤੇ ਆਈ ਅਤੇ ਉਥੋਂ ਫਿਰ ਘਰ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦੀ ਸੱਸ ਸੀ, ਜਿਸ ਨੂੰ ਮੁਲਜ਼ਮ ਔਰਤ ਨੇ ਆਪਣੇ ਸ਼ਬਦਾ ਦੇ ਜਾਲ ਵਿੱਚ ਫਸਾ ਕੇ ਕਮਰੇ ਅੰਦਰ ਦਾਖਲ ਹੋ ਗਈ, ਜਿੱਥੋਂ ਉਸ ਨੇ ਅਲਮਾਰੀ ਦਾ ਲਾਕ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਕਿਹਾ ਕਿ ਚੋਰੀ ਕਰਨ ਵਾਲੀ ਔਰਤ ਦੀ ਵੀਡੀਓ ਵੀ ਗਲੀ ਵਿੱਚ ਲੱਗੇ ਕੈਮਰੇ ਵਿੱਚ ਕੈਦ (Imprisoned in the camera) ਹੋ ਗਈ ਹੈ। ਪੀੜਤ ਔਰਤ ਵੱਲੋਂ ਚੋਰੀ ਦੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਪੀੜਤ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਗਹਿਣੇ ਵਾਪਸ ਕਰਵਾਏ ਜਾਣ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਬਰੇਟਾ ਦੇ ਐੱਸ.ਐੱਚ.ਓ. ਪਰਵੀਨ ਸ਼ਰਮਾ (S.H.O. Parveen Sharma) ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਹਾਈਕੋਰਟ ਨੇ PMO ਤੋਂ PM ਕੇਅਰਸ ਫੰਡ 'ਤੇ ਵਿਸਤ੍ਰਿਤ ਹਲਫਨਾਮਾ ਮੰਗਿਆ, ਅਗਲੀ ਸੁਣਵਾਈ 16 ਸਤੰਬਰ