ਮਾਨਸਾ: ਜ਼ਿਲ੍ਹੇ ਵਿਚ ਸਾਫ ਸੁਥਰਾ ਅਤੇ ਤੰਦਰੁਸਤ ਵਾਤਾਵਰਨ ਦੇਣ ਲਈ ਮਾਨਸਾ ਸ਼ਹਿਰ ਦੇ ਵਿਚਕਾਰ ਲੰਬੇ ਸਮੇਂ ਤੋਂ ਕੂੜੇ ਦੇ ਡੰਪਾਂ ਨੂੰ ਹਟਾਉਣ ਦੀ ਮੰਗ ਨੂੰ ਆਖਿਰਕਾਰ ਬੂਰ ਪੈ ਗਿਆ ਹੈ ਕੂੜੇ ਦੇ ਡੰਪ ਨੂੰ ਚੁੱਕਣ ਦੇ ਲਈ ਦਿੱਲੀ ਦੀ ਪ੍ਰਾਈਵੇਟ ਕੰਪਨੀ ਮਾਨਸਾ ਸ਼ਹਿਰ ਦੇ ਕੂੜੇ ਨੂੰ ਚੁੱਕੇਗੀ ਜਿਸ ਦਾ ਅੱਜ ਕੰਮ ਵੀ ਸ਼ੁਰੂ ਹੋ ਗਿਆ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ 9 ਮਹੀਨੇ ਦੇ ਵਿਚ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਨੂੰ ਖੂਬਸੂਰਤ ਬਣਾਵੇਗੀ।
ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ: ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਾਸੀਆਂ ਦੀ ਕੂੜੇ ਦੇ ਡੰਪਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਵੱਡੀ ਸਮੱਸਿਆ ਸੀ, ਜਿਸ ਦਾ ਹੱਲ ਹੁਣ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਦਿੱਲੀ ਦੀ ਪ੍ਰਾਈਵੇਟ ਕੰਪਨੀ ਦੇ ਨਾਲ 3 ਕਰੋੜ 52 ਲੱਖ ਦੇ ਪ੍ਰਾਜੈਕਟ ਨਾਲ ਇਸ ਨੂੰ ਦੁਰੁਸਤ ਕਰੇਗੀ, ਜੋ ਕਿ ਇਸ ਕੂੜੇ ਦੇ ਡੰਪਾਂ ਨੂੰ ਇਥੋ ਚੁੱਕੇਗੀ ਅਤੇ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਉਨ੍ਹਾਂ ਕਿਹਾ ਕੇ ਮਸ਼ੀਨਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਮ 9 ਤੋਂ 10 ਮਹੀਨੇ ਦੇ ਕਰੀਬ ਪੂਰਾ ਕਰ ਲਿਆ ਜਾਵੇਗਾ।
ਸਰਕਾਰ ਦੇ ਅੱਗੇ ਆਪਣਾ ਦੁੱਖੜਾ ਰੱਖਦੇ ਸਨ: ਸ਼ਹਿਰ ਵਾਸੀ ਡਾਕਟਰ ਗੁਰਜੰਗਸ਼ੇਰ ਸਿੰਘ ਸਿੱਧੂ ਅਤੇ ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਅੰਮ੍ਰਿਤ ਮੁਨੀ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਕੂੜੇ ਦੇ ਡੰਪ ਵੱਡੀ ਸਮੱਸਿਆ ਸਨ ਅਤੇ ਇਸ ਜਗ੍ਹਾ ਤੇ ਅਵਾਰਾ ਪਸ਼ੂ ਵੀ ਹਾਦਸੇ ਦਾ ਕਾਰਨ ਬਣਦੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹਟਾਉਣ ਲਈ ਸ਼ਹਿਰ ਵਾਸੀ ਹਰ ਸਰਕਾਰ ਦੇ ਅੱਗੇ ਆਪਣਾ ਦੁੱਖੜਾ ਰੱਖਦੇ ਸਨ। ਪਰ ਹੁਣ ਇਸ ਸਰਕਾਰ ਦੇ ਵਿਚ ਜਾ ਕੇ ਇਸ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਜ਼ਦੀਕ ਸ਼ਹਿਰ ਦਾ ਧਾਰਮਿਕ ਸਥਾਨ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਪਰ ਇਹ ਕੂੜੇ ਦੇ ਢੇਰ ਸ਼ਹਿਰ ਦੇ ਲਈ ਵੱਡੀ ਸਮੱਸਿਆ ਸਨ ਅਤੇ ਉਨ੍ਹਾਂ ਸਰਕਾਰ ਦਾ ਇਸ ਕੰਮ ਨੂੰ ਸ਼ੁਰੂ ਕਰਵਾਉਣ ਦੇ ਲਈ ਧੰਨਵਾਦ ਵੀ ਕੀਤਾ।
- ਫਰਜ਼ੀ ਟਰੈਵਲ ਏਜੰਟਾਂ ਤੋਂ ਸਾਵਧਾਨ ! ਪੁਲਿਸ ਨੇ ਕਾਬੂ ਕੀਤਾ ਟਰੈਵਲ ਏਜੰਟ, 25 ਪਾਸਪੋਰਟ ਬਰਾਮਦ
- Border Heroine Smuggling: ਕੌਮੀ ਸਰਹੱਦ ਉੱਤੇ ਬੀਐਸਐਫ਼ ਨੇ ਸੁੱਟੇ ਡਰੋਨ, ਕਰੋੜਾਂ ਦੀ ਹੈਰੋਇਨ ਬਰਾਮਦ
- ਸਿੰਘਾਂ ਨੇ ਮਾਊਂਟ ਐਵਰਸਟ ਦੀ ਚੋਟੀ 'ਤੇ ਦਿਖਾਏ ਗੱਤਕੇ ਦੇ ਜੌਹਰ, ਸਿਰਜਿਆ ਇਹ ਇਤਿਹਾਸ
ਇਸ ਮੌਕੇ ਮੌਜੂਦ ਲੋਕਾਂ ਨੇ ਕਿਹਾ ਕਿ ਸ਼ਹਿਰ ਵਿਚ ਕੁੜੇ ਦਾ ਡੰਪ ਬਿਮਾਰੀਆਂ ਦੀ ਵਜ੍ਹਾ ਸੀ,ਚਮੜੀ ਦੇ ਰੋਗ ਅਤੇ ਹੋਰ ਦੁੱਖ ਤਕਲੀਫ਼ਾਂ ਕਾਰਨ ਲੋਕ ਪ੍ਰੇਸ਼ਾਨ ਸਨ। ਜਿੰਨਾ ਦੀ ਪ੍ਰੇਸ਼ਾਨੀ ਦਾ ਹਾਲ ਹੋਵੇਗਾ।ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਲਗਾਤਾਰ ਲੋਕਾਂ ਨੂੰ ਚੰਗੀ ਸਿਹਤ ਅਤੇ ਖੂਬਸੂਰਤ ਵਾਤਾਵਰਨ ਦੇਣ ਦੀਆਂ ਗੱਲਾਂ ਕਰਦੀ ਹੈ ਜਿਸ ਨੂੰ ਬੁਰ ਪੈਂਦਾ ਨਜ਼ਰ ਆ ਰਿਹਾ ਹੈ।