ETV Bharat / state

Power crisis: ਤਲਵੰਡੀ ਸਾਬੋ ਥਰਮਲ ਦਾ ਤੀਸਰਾ ਯੂਨਿਟ ਵੀ ਬੰਦ - ਬਿਜਲੀ ਦੀ ਜ਼ਿਆਦਾ ਜ਼ਰੂਰਤ

ਪੰਜਾਬ ਦੇ ਵਿੱਚ ਬਿਜਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਕੈਪਟਨ ਸਰਕਾਰ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਦੇ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਤੀਸਰਾ ਯੂਨਿਟ ਵੀ ਬੰਦ ਹੋ ਗਿਆ ਹੈ ।

ਬਣਾਂਵਾਲਾ ਥਰਮਲ ਦਾ ਤੀਸਰਾ ਯੂਨਿਟ ਵੀ ਬੰਦ
ਬਣਾਂਵਾਲਾ ਥਰਮਲ ਦਾ ਤੀਸਰਾ ਯੂਨਿਟ ਵੀ ਬੰਦ
author img

By

Published : Jul 9, 2021, 6:48 PM IST

ਮਾਨਸਾ:ਪੰਜਾਬ ਇਨੀਂ-ਦਿਨੀਂ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ ਹੈ ਅਤੇ ਉੱਥੇ ਹੀ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਚੱਲ ਰਹੀ ਹੈ ਜਿਸ ਕਾਰਨ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੈ। ਇਸ ਬਿਜਲੀ ਸੰਕਟ ਦੌਰਾਨ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਦੇ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਤੀਸਰਾ ਯੂਨਿਟ ਵੀ ਬੰਦ ਹੋ ਗਿਆ ਹੈ ਜਿਸਦੇ ਨਾਲ ਬਿਜਲੀ ਦਾ ਸੰਕਟ ਹੋਰ ਵੀ ਜ਼ਿਆਦਾ ਡੂੰਘਾ ਹੋ ਗਿਆ ਹੈ। ਫਿਲਹਾਲ ਇੰਜਨੀਅਰ ਇਸ ਯੂਨਿਟ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਪੀਆਰਓ ਕ੍ਰਿਤਿਕਾ ਨੇ ਦੱਸਿਆ ਕਿ ਇਕ ਯੂਨਿਟ ਉਨ੍ਹਾਂ ਦਾ ਮਾਰਚ ਮਹੀਨੇ ਤੋਂ ਹੀ ਡਾਊਨ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪਹਿਲਾਂ ਹੀ ਪੀਐੱਸਪੀਸੀਐੱਲ ਨੂੰ ਸਹੀ ਸਮੇਂ ‘ਤੇ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸਦੇੇ ਲਈ ਪੀਐੱਸਪੀਸੀਐੱਲ ਵੱਲੋਂ ਉਨ੍ਹਾਂ ਨੂੰ ਸਪੋਰਟ ਵੀ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸਦੇ ਦਸ ਮਹੀਨੇ ਤੋਂ ਇਕ ਸਾਲ ਦਾ ਸਮਾਂ ਠੀਕ ਹੋਣ ‘ਤੇ ਲੱਗਦਾ ਹੈ ਪਰ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਜ਼ਿਆਦਾ ਪੈਸਾ ਖਰਚ ਕਰਕੇ ਚਾਈਨਾ ਤੋਂ ਇਹ ਸਾਰੇ ਪੁਰਜੇ ਮੰਗਵਾ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੁਰਜ਼ੇ ਹਿੰਦੋਸਤਾਨ ਪਹੁੰਚ ਚੁੱਕੇ ਹਨ ਜਲਦ ਹੀ ਪਲਾਂਟ ਵਿੱਚ ਪਹੁੰਚ ਜਾਣਗੇ ਤੇ ਜਿਸ ਤੋਂ ਬਾਅਦ ਅਸੈਂਬਲ ਦਾ ਕੰਮ ਚੱਲੇਗਾ ਅਤੇ ਸਤੰਬਰ ਮਹੀਨੇ ਦੇ ਅਖੀਰ ਤੱਕ ਚੱਲ ਸਕੇਗਾ।
ਇਸ ਮੌਕੇ ਉਨ੍ਹਾਂ ਯੂਨਿਟ ਦੇ ਬੰਦ ਹੋਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪੀਐੱਸਪੀਸੀਐੱਲ ਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਕਿ ਜੇਕਰ ਹਾਈ ਐਸ਼ ਨੂੰ ਜਲਾਵਾਂਗੇ ਤੇ ਬਿਜਲੀ ਉਤਪਾਦਨ ਕਰਾਂਗੇ ਤਾਂ ਪਲਾਂਟ ਵਿਚ ਦਿੱਕਤ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੀਐੱਸਪੀਸੀਐੱਲ ਨੇ ਸਾਡੀ ਮੱਦਦ ਵੀ ਕੀਤੀ ਉਨ੍ਹਾਂ ਨੇ ਕੋਇਲਾ ਇੰਡੀਅਨ ਨੂੰ ਕਿਹਾ ਕਿ ਇਸ ਪਲਾਂਟ ਨੂੰ ਚੰਗੀ ਕੁਆਲਿਟੀ ਦਾ ਕੋਇਲਾ ਦਿੱਤਾ ਜਾਵੇ ਪਰ ਸਾਨੂੰ ਨਹੀਂ ਮਿਲਿਆ ਜਿਸ ਦੇ ਕਾਰਨ ਅਸੀਂ ਜਿਹੜਾ ਕੋਇਲਾ ਇਸਤੇਮਾਲ ਕੀਤਾ ਯੂਨਿਟ ਵਿੱਚ ਉਸ ਕਾਰਨ ਸਾਡੇ ਪਲਾਂਟ ਵਿਚ ਦਿੱਕਤ ਆਈ ਹੈ ਜਿਸ ਕਾਰਨ ਇਕ ਇਕ ਕਰਕੇ ਸ਼ਟਡਾਊਨ ਹੋਣ ਲੱਗੇ ਹਨ।

ਪਾਵਨ ਲਿਮਟਿਡ ਦੀ ਅਧਿਕਾਰੀ ਨੇ ਦੱਸਿਆ ਕਿ ਹੁਣ ਪੂਰੀ ਟੀਮ ਆਈ ਹੋਈ ਹੈ ਜੋ ਕਿ ਬੀ ਐੱਸ ਈ ਐੱਲ ਤੋਂ ਹੈ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਵਿਦੇਸ਼ ਤੋਂ ਇੰਜਨੀਅਰ ਸ਼ਾਮਿਲ ਹਨ ਜੋ ਕਿ ਇਕੱਠੇ ਹੋ ਕੇ ਕੰਮ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿਹਾਈ ਐਸ਼ ਦੇ ਕਨਟੇਨਰ ਦੇ ਕਾਰਨ ਹੁਣ ਫਿਰ ਦਿੱਕਤ ਆਈ ਹੈ ਜਿਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:'ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਚੋਣਾਂ ਲਈ ਖਿੱਚੀਆਂ ਤਿਆਰੀਆਂ'

ETV Bharat Logo

Copyright © 2025 Ushodaya Enterprises Pvt. Ltd., All Rights Reserved.