ਮਾਨਸਾ: ਕੇਂਦਰ ਸਰਕਾਰ(Central Government) ਦੇ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ(Peasant movement) ਦੇ ਵਿੱਚ ਔਰਤਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਨ ਦੇ ਲਈ ਪੰਜਾਬ ਭਰ ਦੇ ਵਿੱਚ ਜਾਟ ਮਹਾਂ ਸਭਾ ਆਪਣੀ ਭੂਮਿਕਾ ਨਿਭਾ ਰਹੀ ਹੈ ਅੰਮ੍ਰਿਤ ਕੌਰ ਗਿੱਲ(Amrit Kaur Gill) ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਜਾਟ ਮਹਾਂਸਭਾ ਸਭਾ ਦੀ ਵਾਈਸ ਪ੍ਰਧਾਨ(Vice President of the Jat Mahasabha Sabha) ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ(Agricultural laws) ਨੂੰ ਰੱਦ ਨਹੀਂ ਕਰਦੀ ਜਾਟ ਮਹਾਂ ਸਭਾ ਵੀ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੈ।
ਅੰਮ੍ਰਿਤ ਕੌਰ ਗਿੱਲ ਨੇ ਕਿਹਾ ਹੈ, ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਹ ਇਸ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੈ ਅਤੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਲਈ ਫੁੱਟਬਾਲ ਅਮਾਨਤ ਜਾਟ ਮਹਾਂ ਸਭਾ ਵੀ ਜੁੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ, ਜਿਸ ਕਾਰਨ ਅੱਜ ਪੰਜਾਬ ਦਾ ਹਰ ਵਰਗ ਇਸ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਉਥੇ ਦੇਸ਼ ਭਰ ਦੇ ਕਿਸਾਨ ਆਪਣੇ ਹੱਕਾਂ ਦੀ ਖਾਤਰ ਕੇਂਦਰ ਸਰਕਾਰ ਦੇ ਖ਼ਿਲਾਫ਼ ਅੰਦੋਲਨ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ ਔਰਤਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਨ ਦੇ ਲਈ ਉਹ ਪਿੰਡ ਪਿੰਡ ਦੇ ਵਿਚ ਜਾ ਕੇ ਔਰਤਾਂ ਨੂੰ ਜਾਗਰੂਕ ਕਰ ਰਹੀ ਹੈ, ਤਾਂ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇ।
ਇਹ ਵੀ ਪੜ੍ਹੋ :ਮੋਦੀ ਸਰਕਾਰ ਨੇ "ਪਾਕਿ" ਨਾਲ ਮੈਚ ਫਿਕਸਿੰਗ ਕਰ ਭਾਰਤੀ ਟੀਮ ਨੂੰ ਹਰਾਇਆ: ਰਾਕੇਸ਼ ਟਿਕੈਤ