ਮਾਨਸਾ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਸੰਯੁਕਤ ਕਿਸਾਨ ਕਮੇਟੀ ਪਿੰਡ ਧਿੰਗੜ ਦੇ ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ ਕਿਹਾ ਗਿਆ ਕੈਪਟਨ ਸਰਕਾਰ ਕਿਸਾਨਾਂ ਦੀ ਫਸਲ ਰੋਲਣ ਤੇ ਆਈ ਹੋਈ ਹੈ। ਆਗੂਆਂ ਨੇ ਦੱਸਿਆ ਕਿ ਪਿੰਡ ਧੀਂਗੜ ਵਿਚ ਮੰਡੀ ਦੀਆਂ ਕੱਚੀਆਂ ਫੜੀਆਂ ਹੋਣ ਕਾਰਨ ਐਫਸੀਆਈ ਵੱਲੋਂ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ।
ਇਸ ਸੰਬੰਧੀ ਸਮੂਹ ਕਿਸਾਨਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਜਿਸ ਪਿਛੋਂ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਸਾਨਾਂ ਨੂੰ ਕੱਲ੍ਹ ਤੱਕ ਦਾ ਭਰੋਸਾ ਦਿਵਾਇਆ ਹੈ।
ਇਸ ਮੌਕੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ) ਨੇ ਕਿਹਾ ਕਿ ਜੇਕਰ ਕੱਲ ਤੱਕ ਖਰੀਦ ਚਾਲੂ ਨਾ ਕੀਤੀ ਗਈ ਤਾਂ ਮਜ਼ਬੂਰੀ ਵਸ ਕਿਸਾਨਾਂ ਵੱਲੋਂ 14 ਅਪ੍ਰੈਲ ਤੋਂ 11 ਵਜੇ ਤਲਵੰਡੀ ਸਰਸਾ ਰੋਡ, ਰਮਦਿੱਤੇਵਾਲਾ ਕੈਂਚੀਆਂ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨਾਂ ਸਮਾਂ ਰੋਡ ਜਾਮ ਕਰਕੇ ਰੱਖਿਆ ਜਾਵੇਗਾ ਜਿੰਨਾਂ ਚਿਰ ਖਰੀਦ ਸ਼ੁਰੂ ਨਹੀਂ ਹੁੰਦੀ।
ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਹਾਈਕੋਰਟ 'ਚ ਪ੍ਰਿੰਸ ਹੈਰੀ ਖਿਲਾਫ ਮਾਮਲਾ ਦਰਜ, ਵੇਖੋ ਕੀ ਹੈ ਮਾਮਲਾ