ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਵੀ ਸਿੱਧੂ ਦੇ ਹਤਿਆਰਿਆਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਗਈ। ਬਲਤੇਜ ਪੰਨੂੰ ਨੇ ਸੁਰੱਖਿਆ ਲੀਕ ਕੀਤੀ ਅਤੇ ਅਜੇ ਤੱਕ ਸਰਕਾਰ ਨੇ ਉਸ ਤੋਂ ਕੋਈ ਪੁੱਛਗਿੱਛ ਨਹੀ ਕੀਤੀ ਹੈ।
ਸੂਬਾ ਸਰਕਾਰ ਨੂੰ ਕੀਤੇ ਸਵਾਲ: ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਲਾਅ ਆਰਡਰ ਵਧੀਆ ਹੈ ਫਿਰ ਆਪਣੀ ਪਤਨੀ ਨੂੰ ਕਿਉਂ 40 ਸੁਰੱਖਿਆ ਕਰਮਚਾਰੀ ਦਿੱਤੇ ਹਨ। ਫਿਰ ਉਹ ਵੀ ਖੁਦ ਪੰਜਾਬ ਵਿੱਚ ਆਮ ਆਦਮੀ ਵਾਂਗ ਰਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ, ਜਿਸ ਵਿੱਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸਦਾ ਸੀਸ਼ਾ ਵੀ ਨਹੀਂ ਪਵਾਇਆ ਗਿਆ ਤੇ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਉੱਤੇ ਘੁੰਮਣਗੇ ਅਤੇ ਸਿੱਧੂ ਦੀਆ ਉਹ ਤਸਵੀਰਾਂ ਲਗਾਉਣਗੇ ਜਿਸ ਵਿੱਚ ਉਸਦੇ ਸਰੀਰ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ।
ਪੰਜਾਬ ਨਹੀਂ ਰਹੇਗੀ ਪੰਜਾਬ ਦੀ ਜਵਾਨੀ: ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀ ਰਹੇਗੀ। ਉਨ੍ਹਾਂ ਪੰਜਾਬ ਵਿੱਚ ਸਰਕਾਰ ਵੱਲੋ ਖੋਲੇ ਜਾ ਰਹੇ ਕਲੀਨਿਕਾਂ ਉੱਤੇ ਬੋਲਦੇ ਕਿਹਾ ਕਿ ਕਲੀਨਿਕਾਂ ਵਿੱਚ ਇਲਾਜ ਨਹੀਂ ਮਿਲਣਾ ਕਿਉਂਕਿ ਜਿਸ ਜਗਾ ਸਿੱਧੂ ਦਾ ਕਤਲ ਹੋਇਆ ਸੀ ਉੱਥੋਂ ਮਹਿਜ ਤਿੰਨ ਮਿੰਟ ਦਾ ਰਸਤਾ ਸੀ। ਪਰ 35 ਗੋਲੀਆਂ ਲੱਗਣ ਦੇ ਬਾਵਜੂਦ ਸਿੱਧੂ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਈ ਜਾਵੇਗੀ।
ਇਹ ਵੀ ਪੜ੍ਹੋ: Valentine Week : ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ, ਇਹ ਤੋਹਫੇ ਦੇ ਕੇ ਜਿੱਤੋ ਪ੍ਰੇਮੀ ਦਾ ਦਿਲ
ਸਿੱਧੂ ਦੇ ਪਿਤਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚੋਂ 3600 ਮੋਬਾਇਲ ਮਿਲੇ ਹਨ। ਫਿਰ ਜੇਲਾਂ ਵਿੱਚ ਇਹ ਮੋਬਾਈਲ ਕਿਸ ਤਰ੍ਹਾਂ ਜਾ ਰਹੇ ਹਨ। ਇਹ ਸਭ ਸਰਕਾਰ ਦੀ ਅਸਫਲਤਾ ਹੈ। ਲਾਰੈਂਸ ਤੇ ਜੱਗੂ ਵਰਗੇ ਪ੍ਰੋਟੈਕਸ਼ਨ ਵਾਰੰਟ ਉੱਤੇ ਕਹਿੰਦੇ ਹਨ ਕਿ ਸਿੱਧੂ ਦਾ ਕਤਲ ਅਸੀਂ ਕਰਵਾਇਆ ਹੈ। ਫਿਰ ਜੱਜ ਸਾਹਮਣੇ ਜਾ ਕੇ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਮੋਬਾਈਲ ਹੀ ਨਹੀਂ, ਅਸੀਂ ਕਤਲ ਕਿਵੇਂ ਕਰਵਾ ਦਿੱਤਾ।