ETV Bharat / state

ਕੁਦਰਤ ਦੀ ਮਾਰ ਦਾ ਸ਼ਿਕਾਰ ਮਾਨਸਾ ਜ਼ਿਲ੍ਹੇ ਦਾ ਇਹ ਪਰਿਵਾਰ, ਕਿਸੇ ਵੀ ਜੀਅ ਦੀ ਨਹੀਂ ਹੈ ਅੱਖਾਂ ਦੀ ਲੋਅ

ਮਾਨਸਾ ਦੇ ਪਿੰਡ ਠੂਠਿਆਂਵਾਲੀ ਦਾ ਇੱਕ ਗਰੀਬ ਪਰਿਵਾਰ ਜਿਸ ਦੇ ਸਾਰੇ ਜੀਆਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਜਿਸ ਕਾਰਨ ਉਹ ਸਰਕਾਰ ਅਤੇ ਸਮਾਜਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।

author img

By

Published : Aug 8, 2023, 3:52 PM IST

ਕੁਦਰਤ ਦੀ ਮਾਰ ਦਾ ਸ਼ਿਕਾਰ ਮਾਨਸਾ ਜਿਲੇ ਦਾ ਪਰਿਵਾਰ

ਮਾਨਸਾ : ਕੁਦਰਤ ਦੀ ਅਜਿਹੀ ਮਾਰ ਪਈ ਕੇ ਪੂਰਾ ਪਰਿਵਾਰ ਜਹਾਨ ਦੇਖਣ ਤੋਂ ਲਾਚਾਰ ਹੋ ਗਿਆ। ਪਰਿਵਾਰ ਦੇ ਵਿੱਚ ਤਿੰਨ ਮੈਂਬਰ ਹਨ ਅਤੇ ਤਿੰਨੋਂ ਜੀਆਂ ਦੀ ਅੱਖਾਂ ਦੀ ਲੋਅ ਨਹੀਂ ਹੈ। ਇਹ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੇ ਕਹਿ ਰਿਹਾ ਹੇ ਪਰਮਾਤਮਾ ਜਾਂ ਸਾਨੂੰ ਇਸ ਦੁਨੀਆਂ ਤੋਂ ਹੀ ਲੈ ਜਾ, ਸਾਥੋਂ ਹੋਰ ਦਰ ਦਰ ਦੀਆਂ ਠੋਕਰਾਂ ਨਹੀਂ ਖਾਦੀਆਂ ਜਾਂਦੀਆਂ। ਇਸ ਪਰਿਵਾਰ ਦੇ ਹਾਲਾਤ ਦੇਖ ਕੇ ਹਰ ਕੋਈ ਭਾਵੁਕ ਹੋ ਜਾਵੇਗਾ ਕਿਉਂਕਿ ਘਰ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ।

ਅੱਖਾਂ ਤੋਂ ਕੁਝ ਨਹੀਂ ਦਿਖਦਾ: ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦਾ ਇਹ ਨੇਤਰਹੀਣ ਪਰਿਵਾਰ ਜੋ ਖੁਦ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਹਨ। ਖੁਦ ਹੀ ਘਰ ਦੇ ਸਾਰੇ ਕੰਮ ਕਰਦੇ ਹਨ। ਪਰਿਵਾਰ 'ਚ ਬਜ਼ੁਰਗ ਮਾਂ ਗੁਲਾਬ ਕੌਰ ਅਤੇ ੳਸ ਦੇ ਦੋ ਪੁੱਤ ਹਨ ਅਤੇ ਦੋਵਾਂ ਦੇ ਅੱਖਾਂ ਦੀ ਰੋਸ਼ਨੀ ਨਹੀਂ ਹੈ। ਇਸ ਸਬੰਧੀ ਬਜ਼ੁਰਗ ਮਾਂ ਨੇ ਦੱਸਿਆ ਕਿ ਉਸ ਨੇ ਪੰਜ ਪੁੱਤਾਂ ਨੂੰ ਜਨਮ ਦਿੱਤਾ ਸੀ,ਜਿੰਨਾਂ 'ਚ ਇੱਕ ਦੀ ਮੌਤ ਹੋ ਗਈ ਤਾਂ ਇੱਕ ਵਿਆਹਿਆ ਗਿਆ ਸੀ ਜੋ ਆਪਣੇ ਪਰਿਵਾਰ ਨਾਲ ਵੱਖ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਦੋ ਪੁੱਤ ਉਸ ਦੇ ਨਾਲ ਰਹਿ ਰਹੇ ਹਨ ਅਤੇ ਤਿੰਨਾਂ ਨੂੰ ਅੱਖਾਂ ਤੋਂ ਕੁਝ ਦਿਖਾਈ ਨਹੀਂ ਦਿੰਦਾ।

ਸਰਕਾਰਾਂ ਤੋਂ ਮਦਦ ਦੀ ਗੁਹਾਰ: ਇਸ ਦੇ ਨਾਲ ਹੀ ਬਜ਼ੁਰਗ ਮਾਂ ਦਾ ਕਹਿਣਾ ਕਿ ਘਰ ਦੀ ਹਾਲਤ ਵੀ ਬਹੁਤ ਖਸਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਵੀ ਛੱਤ ਹੇਠਾਂ ਡਿੱਗ ਸਕਦੀ ਹੈ। ਇਸ ਲਈ ਉਨ੍ਹਾਂ ਸਰਕਾਰਾਂ ਤੇ ਸਮਾਜਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਜਿਸ 'ਚ ਬਜ਼ੁਰਗ ਮਾਂ ਦਾ ਕਹਿਣਾ ਕਿ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜੀ ਜਾਵੇ ਤੇ ਪੁੱਤਾਂ ਦਾ ਇਲਾਜ ਕਰਵਾਏ ਤਾਂ ਜੋ ਉਹ ਆਪਣਾ ਘਰ ਵਧੀਆ ਚਲਾ ਸਕਣ।

ਪਰਿਵਾਰ ਕੱਟ ਰਿਹਾ ਤੰਗੀਆਂ: ਇਸ ਦੇ ਨਾਲ ਹੀ ਬਜ਼ੁਰਗ ਮਾਂ ਦੇ ਪੁੱਤਾਂ ਦਾ ਕਹਿਣਾ ਕਿ ਅੱਖਾਂ ਤੋਂ ਨਾ ਦਿੱਸਣ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਚੰਗਾ ਖਾ ਸਕਦੇ ਹਨ ਅਤੇ ਨਾ ਹੀ ਨਹਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਕੁ ਦਿਨਾਂ 'ਚ ਹੀ ਸਾਰੇ ਪਰਿਵਾਰ ਦਾ ਅਜਿਹਾ ਹਾਲ ਹੋ ਗਿਆ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਅਜਿਹੇ ਦੁੱਖ ਦੇਣ ਨਾਲੋਂ ਪ੍ਰਮਾਤਮਾ ਉਨ੍ਹਾਂ ਨੂੰ ਇਸ ਦੁਨੀਆ ਤੋਂ ਹੀ ਚੱਕ ਲਵੇ। ਜਿਸ ਲਈ ਉਨ੍ਹਾਂ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਸਾਰ ਨਹੀਂ ਲਈ ਪਰ ਤੁਸੀਂ ਸਾਡੀ ਮਦਦ ਜ਼ਰੂਰ ਕਰੋ।

ਦਿਖਾਈ ਨਾ ਦੇਣ ਦੇ ਬਾਵਜੂਦ ਬਣਾਉਂਦੇ ਰੋਟੀ: ਅੱਖਾਂ ਤੋਂ ਦਿਖਾਈ ਨਾ ਦੇਣ ਦੇ ਕਾਰਨ ਵੀ ਬਲਜੀਤ ਸਿੰਘ ਖੁੱਦ ਰੋਟੀ ਬਣਾਉਂਦਾ ਹੈ ਅਤੇ ਆਪਣੀ ਮਾਂ ਅਤੇ ਦੂਸਰੇ ਭਰਾ ਨੂੰ ਦਿਦਾ ਹੈ। ਉਨ੍ਹਾਂ ਦਾ ਕਹਿਣਾ ਕਿ ਕੁਦਰਤ ਨੇ ਬੱਸ ਇੰਨੀ ਕੁ ਸੋਝੀ ਬਖਸ਼ੀ ਹੈ ਕਿ ਉਹ ਆਪਣੇ ਘਰ ਵਿੱਚ ਪਏ ਰੋਟੀ ਅਤੇ ਚਾਹ ਪਾਣੀ ਖੁਦ ਬਣਾ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਇੰਨਾਂ ਹਲਾਤਾਂ ਕਾਰਨ ਉਹ ਅੰਦਰੋ ਬਹੁਤ ਦੁਖੀ ਹਨ। ਜਿਸ ਦੇ ਚੱਲਦੇ ਪਰਿਵਾਰ ਦਾ ਕਹਿਣਾ ਕਿ ਸਰਕਾਰ ਉਨ੍ਹਾਂ ਦੀ ਇਲਾਜ ਅਤੇ ਘਰ ਬਣਾਉਣ 'ਚ ਮਦਦ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.