ਮਾਨਸਾ: ਮਾਨਸਾ ਜੇਲ੍ਹ ਦੇ ਸੁਪਰਡੈਂਟ ਉੱਤੇ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਾਰਵਾਈ ਕਰਦੇ ਹੋਏ ਸਰਕਾਰ ਨੇ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਦੋ ਸਹਾਇਕ ਸੁਪਰਡੈਂਟਾਂ ਅਤੇ ਇੱਕ ਫਰਮਾਸਿਸਟ ਨੂੰ ਮੁਅੱਤਲ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਨਾਂ ਦੇ ਨਾਲ ਇੱਕ ਹਵਾਲਾਤੀ ਅਤੇ ਇੱਕ ਕੈਦੀ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਸੁਪਰਡੈਂਟ ਨੂੰ ਕੀਤਾ ਮੁਅੱਤਲ: ਡੀਆਈਜੀ ਜੇਲ੍ਹ ਹੈਡਕੁਆਰਟਰ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦੇ ਸੁਪਰਡੈਂਟ ਅਰਵਿੰਦਰਪਾਲ ਸਿੰਘ ਭੱਟੀ ਨੂੰ ਆਪਣੀ ਡਿਊਟੀ ਦੌਰਾਨ ਕੀਤੀ ਲਾਪਰਵਾਹੀ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਇਕਬਾਲ ਸਿੰਘ ਬਰਾੜ ਡਿਪਟੀ ਸੁਪਰਡੈਂਟ ਗ੍ਰੇਡ 2 ਨੂੰ ਜ਼ਿਲ੍ਹਾ ਜੇਲ੍ਹ ਮਾਨਸਾ ਤੈਨਾਤ ਕੀਤਾ ਗਿਆ ਹੈ।
ਸਜ਼ਾ ਕੱਟ ਕੇ ਆਏ ਸੁਭਾਸ਼ ਕੁਮਾਰ ਨੇ ਕੀਤੇ ਸਨ ਖੁਲਾਸੇ: ਦੱਸਣਯੋਗ ਹੈ ਕਿ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਹਵਾਲਾਤੀ ਸੁਭਾਸ਼ ਕੁਮਾਰ ਨੇ ਮਾਨਸਾ ਜੇਲ੍ਹ ਦੇ ਪ੍ਰਬੰਧਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮਾਨਸਾ ਜੇਲ੍ਹ ਦੇ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ। ਚਿੱਟਾ ਵਿਕ ਰਿਹਾ ਹੈ ਜੇਲ੍ਹ ਦੇ ਕੈਦੀਆਂ ਕੋਲ ਮੋਬਾਈਲ ਉਪਲਬਧ ਹਨ ਅਤੇ ਮੋਬਾਇਲ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜੇਲ੍ਹ ਦੀਆਂ ਜੋ ਬੈਰਕਾਂ ਨੇ ਉਹਨਾਂ ਨੂੰ ਕਿਰਾਏ ਤੇ ਦਿੱਤਾ ਜਾਂਦਾ ਹੈ। ਜਿਸ ਦਾ ਖੁਲਾਸਾ ਸੁਭਾਸ਼ ਕੁਮਾਰ ਵੱਲੋਂ ਵੱਖ-ਵੱਖ ਟੀਵੀ ਚੈਨਲਾਂ ਉੱਤੇ ਦਿੱਤੀ ਗਈ ਇੰਟਰਵਿਊ ਦੇ ਦੌਰਾਨ ਕੀਤਾ ਗਿਆ ਸੀ।
- ED Raids On Sanjay Singh Residence: 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ED ਨੇ ਨੱਪੀ ਪੈੜ, ਸਰਕਾਰੀ ਰਿਹਾਇਸ਼ 'ਤੇ ਮਾਰਿਆ ਛਾਪਾ
- Mobile Recovered in Jail: ਮੁੜ ਸੁਰਖੀਆਂ 'ਚ ਕਪੂਰਥਲਾ ਦੀ ਮਡਰਨ ਜੇਲ੍ਹ, ਕੈਦੀਆਂ ਅਤੇ ਨਜ਼ਰਬੰਦਾਂ ਕੋਲੋਂ ਮਿਲੇ 7 ਮੋਬਾਈਲ ਤੇ 6 ਸਿਮ ਕਾਰਡ
- Italy Bus Crash: ਰੋਮ ਦੇ ਵੇਨਿਸ 'ਚ ਵੱਡਾ ਬੱਸ ਹਾਦਸਾ, 21 ਲੋਕਾਂ ਦੀ ਹੋਈ ਮੌਤ
ਖੁਲਾਸੇ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਸਰਕਾਰ: ਸੁਭਾਸ਼ ਕੁਮਾਰ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਸਰਕਾਰ ਹਰਕਤ ਦੇ ਵਿੱਚ ਆਈ ਤਾਂ ਸਰਕਾਰ ਨੇ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਤੇ ਇੱਕ ਫਰਮਾਸਿਸਟ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਸੁਭਾਸ਼ ਕੁਮਾਰ ਨੇ ਫਿਰ ਸਵਾਲ ਉਠਾਏ ਸਨ ਅਤੇ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਸੀ ਤਾਂ ਉਸ ਤੋਂ ਬਾਅਦ ਮਾਨਸਾ ਦੇ ਸਦਰ ਥਾਣਾ ਵਿੱਚ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟ, ਇੱਕ ਫਰਮਾਸਿਸਟ, ਇੱਕ ਕੈਦੀ ਅਤੇ ਇੱਕ ਹਵਾਲਾਤੀ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ ਇਸੇ ਮਾਮਲੇ ਵਿੱਚ ਜੇਲ੍ਹ ਦੇ ਜੋ ਮੁੱਖ ਅਧਿਕਾਰੀ ਅਰਵਿੰਦਰਪਾਲ ਸਿੰਘ ਸੁਪਰਡੈਂਟ ਉੱਤੇ ਵੀ ਕਾਰਵਾਈ ਹੋਈ ਹੈ ਉਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨਾਂ ਦੀ ਜਗ੍ਹਾ ਤੇ ਇਕਬਾਲ ਸਿੰਘ ਬਰਾੜ ਨੂੰ ਮਾਨਸਾ ਜੇਲ੍ਹ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਹੈ।