ਮਾਨਸਾ: ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਵਿੱਚ ਅੱਜ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਲੈ ਕੇ ਯੂਥ ਪਾਰਲੀਮੈਂਟ ਕਰਵਾਈ ਗਈ ਇਸ ਦੌਰਾਨ ਸਟੂਡੈਂਟ ਪਾਵਰ ਆਫ ਪੰਜਾਬ ਵੱਲੋਂ ਵਿਦਿਆਰਥੀਆਂ ਦੀ (Student Protest in Mansa) ਯੂਥ ਪਾਰਲੀਮੈਂਟ ਬੁਲਾਈ ਗਈ ਤੇ ਇਸ ਦੌਰਾਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੀਤਾ ਗਿਆ।
ਇਹ ਹਨ ਮੰਗਾਂ : ਵਿਦਿਆਰਥੀ ਰੋਸ ਮਾਰਚ ਦੇ ਵਿੱਚ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀ ਅਤੇ ਮਾਤਾ ਸੁੰਦਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥੀ ਨੇਤਾ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਾਈਵੇਟ ਬੱਸਾਂ ਵਾਲੇ ਵਿਦਿਆਰਥੀਆਂ (Mansa s Nehru Memorial and Mata Sundari) ਦੇ ਨਾਲ ਗੁੰਡਾਗਰਦੀ ਕਰਦੇ ਹਨ ਜਦੋਂ ਕਿ 2015 ਦੇ ਵਿੱਚ ਵਿਦਿਆਰਥੀਆਂ ਦੇ ਨਾਲ ਇੱਕ ਸਮਝੌਤਾ ਹੋਇਆ ਸੀ ਕਿ ਵਿਦਿਆਰਥੀਆਂ ਦੀ ਅੱਧੀ ਟਿਕਟ ਲੱਗੇਗੀ ਪਰ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਰੱਖੇ ਗਏ ਵਿਅਕਤੀ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੀ ਜਿੱਦ ਨੂੰ ਲੈ ਕੇ ਲੜਕੀਆਂ ਨੂੰ ਰਸਤੇ ਦੇ ਵਿਚਕਾਰ ਹੀ ਉਤਾਰ ਦਿੰਦੇ ਹਨ।
- A fire broke out in a chemical factory in Mohali: ਮੋਹਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲਗਾਤਾਰ ਧਮਾਕੇ, 8 ਲੋਕ ਝੁਲਸੇ
- Navjot Sidhu on CM Mann: ਸੀਐੱਮ ਮਾਨ 'ਤੇ ਬਰਸੇ ਕਾਂਗਰਸ ਆਗੂ ਨਵਜੋਤ ਸਿੱਧੂ, ਕਿਹਾ-ਪੰਜਾਬੀਆਂ ਦੇ ਪੈਸੇ 'ਤੇ ਕੀਤੀ ਜਾ ਰਹੀ ਐਸ਼, ਖਰਚੇ ਦਾ ਵੀ ਮੰਗਿਆ ਹਿਸਾਬ
- Financial Help For Blood Cancer Patient : ਬਲੱਡ ਕੈਂਸਰ ਨਾਲ ਪੀੜਤ 4 ਭੈਣਾਂ ਦਾ ਇਕਲੌਤਾ ਭਰਾ, ਮਾਸੂਮਾਂ ਨੇ ਲਾਈ ਮਦਦ ਦੀ ਗੁਹਾਰ
ਉਨ੍ਹਾਂ ਕਿਹਾ ਕਿ 10 ਫੀਸਦੀ ਹਿੱਸਾ ਸਿੱਖਿਆ ਤੇ ਹੀ ਖਰਚ ਕੀਤਾ ਜਾਵੇ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰੁਕੇ ਹੋਏ ਵਜੀਫੇ ਜਾਰੀ ਕੀਤੇ ਜਾਣ ਤਾਂ ਕਿ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖ ਸਕਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਦਿਆਰਥੀਆਂ ਦੀ ਵੱਡੇ ਪੱਧਰ (Protest outside DC office) ਉੱਤੇ ਰੀਪੀਅਰ ਤੇ ਆਰਐੱਲਐੱਫ ਕੱਢੀ ਜਾਂਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਉਨਾਂ ਕਿਹਾ ਕਿ ਅੱਜ ਸਰਕਾਰ ਦੇ ਨਾਮ ਵਿਦਿਆਰਥੀਆਂ ਵੱਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ ਜਾ ਰਿਹਾ ਹੈ ਜੇਕਰ ਜਲਦ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।