ਮਾਨਸਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹੋਰ ਸਿੱਖ ਸੰਪਰਦਾਵਾਂ ਵਿੱਚਕਾਰ ਚੱਲ ਰਹੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ।ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਵਿਰੋਧ ਕਈ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਹੈ।ਜਿਸ ਦੇ ਚਲਦੇ ਜ਼ਿਲ੍ਹਾ ਮਾਨਸਾ ਦੇ ਜੋਗਾ ਵਿੱਚ 8 ਤੋਂ 10 ਫਰਵਰੀ ਤੱਕ ਹੋਣ ਵਾਲੇ ਦਿਵਾਨਾਂ ਲਈ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਮਾਗਮਾਂ ਦੇ ਕੁਝ ਜਥੇਬੰਦੀਆਂ ਵਲੋਂ ਹੋ ਰਹੇ ਵਿਰੋਧ ਦੇ ਚਲਦੇ ਹੋਏ ਪ੍ਰਸ਼ਾਸਨ ਵਲੋਂ ਜੋਗਾ ਵਿਖੇ ਹੋ ਰਹੇ ਦਿਵਾਨਾਂ ਦੇ ਸਮਗਾਮਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।
ਇਨ੍ਹਾਂ ਸਮਾਗਮਾਂ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਵਾਨਾਂ ਦੇ ਪ੍ਰਬੰਧ ਮੁਕੰਲਲ ਕਰ ਲਏ ਗਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਵੀ ਵਿੱਚ ਇਨ੍ਹਾਂ ਸਮਾਗਮਾਂ ਨੂੰ ਸਹੀ ਤਰੀਕੇ ਨਾਲ ਕਰਵਾਉਣ ਲਈ ਪੁਲਿਸ ਲਗਾਈ ਗਈ ਹੈ।
ਪ੍ਰਬੰਧਕਾਂ ਨੇ ਉਮੀਦ ਜਤਾਈ ਹੈ ਕਿ ਇਹ ਸਮਾਗਮ ਪੂਰੀ ਤਰ੍ਹਾਂ ਅਮਨ ਅਤੇ ਚੈਨ ਨਾਲ ਹੋਣਗੇ।
ਪੁਲਿਸ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਇਸ ਮਾਮਲੇ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ , ਪਰ ਇੱਕ ਅਨੁਮਾਨ ਅਨੁਸਾਰ ਦਿਵਾਨਾਂ ਵਾਲੀ ਥਾਂ 'ਤੇ ਤਕਰੀਬਨ ਛੇ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ ਹੈ।