ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ 25 ਮੁਲਜ਼ਮ ਪੇਸ਼ ਹੋਏ। ਜਿਨ੍ਹਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਮਾਨਸਾ ਅਦਾਲਤ 'ਚ ਪੇਸ਼ ਕਰਨ ਲਿਆਂਦਾ ਗਿਆ। ਜਿਨਾਂ ਵਿੱਚ ਕੁਲਦੀਪ ਕੇਸ਼ਵ ਕੁਮਾਰ, ਮੋਨੂ ਡਾਂਗਰ, ਜਗਤਾਰ ਮੂਸਾ ਅਤੇ ਅਰਸ਼ਦ ਖਾਨ ਸ਼ਾਮਿਲ ਸਨ ਜਦੋਂ ਕਿ ਬਾਕੀ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ।
ਮੁਲਜ਼ਮਾਂ ਵਲੋਂ ਵੀ ਵਕੀਲ ਹੋਏ ਪੇਸ਼: ਦੱਸ ਦਈਏ ਕਿ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮਾਂ ਵੱਲੋਂ ਬਠਿੰਡਾ ਦੇ ਵਕੀਲ ਨੇ ਲੋਰੈਂਸ ਬਿਸ਼ਨੋਈ ਸਣੇ 10 ਮੁਲਜ਼ਮਾਂ ਦਾ ਵਕਾਲਤਨਾਮਾ ਪੇਸ਼ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮੁਲਜ਼ਮ ਜਗਤਾਰ ਸਿੰਘ ਦਾ ਮਾਨਸਾ ਦੇ ਵਕੀਲ ਨੇ ਵਕਾਲਤਨਾਮਾ ਪੇਸ਼ ਕੀਤਾ। ਇਸ ਵਿੱਚ ਮਾਨਸਾ ਦੀ ਅਦਾਲਤ ਵਲੋਂ ਕੇਸ ਦੀ ਅਗਲੀ ਪੇਸ਼ੀ ਦੀ ਤਰੀਕ 30 ਨਵੰਬਰ ਤੈਅ ਕਰਦੇ ਹੋਏ ਬਚਾਅ ਪੱਖ ਦੇ ਵਕੀਲਾਂ ਨੂੰ ਦੋਸ਼ਾਂ 'ਤੇ ਬਹਿਸ ਕਰਨ ਦਾ ਹੁਕਮ ਦਿੱਤੇ ਹਨ।
ਕੇਸ ਦੀ ਅਗਲੀ ਤਰੀਕ 30 ਨਵੰਬਰ ਤੈਅ: ਇਸ ਦੌਰਾਨ ਮਾਣਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ 30 ਨਵੰਬਰ ਨੂੰ ਬਹਿਸ ਨਹੀਂ ਕਰ ਸਕੇ ਤਾਂ ਉਹ ਚਾਰਜ ਫ੍ਰੇਮ ਕਰਨ ਲਈ ਮਜ਼ਬੂਰ ਹੋਣਗੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 30 ਨਵੰਬਰ ਦੀ ਤਰੀਕ ਪਾਉਣ 'ਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਉਮੀਦ ਸੀ ਕਿ ਚਾਰਜ ਲੱਗੇਗਾ, ਪਰ ਬਚਾਅ ਪੱਖ ਦੇ ਵਕੀਲ ਪੈਨ ਡਰਾਈਵ ਦਾ ਬਹਾਨਾ ਲਗਾਕੇ ਅਗਲੀ ਤਰੀਕ ਲੈ ਗਏ ਹਨ। ਉਨ੍ਹਾਂ ਸਰਕਾਰ ਅਤੇ ਮਾਣਯੋਗ ਅਦਾਲਤ ਤੋਂ ਗੁਹਾਰ ਲਗਾਈ ਹੈ ਕਿ ਇਸ ਕੇਸ ਨੂੰ ਫਾਸਟ੍ਰੈਕ ਅਦਾਲਾਤ ਵਿੱਚ ਲਗਾ ਕੇ ਜਲਦ ਇਨਸਾਫ ਦਿੱਤਾ ਜਾਏ।
ਸਿੱਧੂ ਦੇ ਗੀਤ ਨੂੰ ਲੈਕੇ ਵੀ ਪਿਤਾ ਦਾ ਬਿਆਨ: ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਸਬੰਧੀ ਵੀ ਮੂਸੇਵਾਲਾ ਦੇ ਪਿਤਾ ਬਲਕੌਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਹੈ ਪਰ ਸਿੱਧੂ ਨੂੰ ਉਸ ਦੇ ਗੀਤਾਂ ਰਾਹੀਂ ਜਿਉਂਦਾ ਰੱਖਿਆ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਮੂਸੇਵਾਲਾ ਦੇ ਗੀਤ ਨੂੰ ਅਪਲੋਡ ਹੁੰਦਿਆਂ ਹੀ ਕੁਝ ਸਮੇਂ ਵਿੱਚ ਲੱਖਾਂ ਵਿਊਜ਼ ਅਤੇ ਲਾਈਕਸ ਮਿਲ ਗਏ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਖੜ੍ਹੇ ਹਨ।
- ਪੁਲਿਸ ਨੇ ਤਸਕਰ ਤੋਂ ਸੱਤ ਕਿਲੋਂ ਹੈਰੋਇਨ ਕੀਤੀ ਬਰਾਮਦ, ਬੀਤੇ ਦਿਨ ਪੁਲਿਸ ਤੋਂ ਬੱਚਦਿਆਂ ਕਾਰ ਨਾਲ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ, ਤਿੰਨ ਦੀ ਹੋਈ ਸੀ ਮੌਤ
- ਨਸ਼ੇ ਵਿਰੁੱਧ ਸਾਇਕਲ ਰੈਲੀ 'ਚ ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ, ਦੁਨੀਆਂ ਦੀ ਸਾਈਕਲ 'ਤੇ ਕਰ ਰਿਹਾ ਹੈ ਸੈਰ,ਹੁਣ ਤੱਕ 50 ਹਜ਼ਾਰ km ਦਾ ਸਫਰ ਕੀਤਾ ਤੈਅ
- ਨਸ਼ੇ ਵਿਰੁੱਧ ਸਾਈਕਲ ਰੈਲੀ ਨੇ ਬਣਾਏ ਕਈ ਨਵੇਂ ਰਿਕਾਰਡ, ਕੁਲਵਿੰਦਰ ਬਿੱਲੇ ਦੇ ਗੀਤਾਂ 'ਤੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਆਪਣੇ ਅਫਸਰਾਂ ਨਾਲ ਪਾਇਆ ਭੰਗੜਾ
ਵਕੀਲ ਨੇ ਦੱਸਿਆ ਲਾਰੈਂਸ ਦੇ ਪੇਸ਼ ਹੋਣ ਦਾ ਸਮਾਂ: ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਦਾ ਕਹਿਣਾ ਕਿ 10 ਮੁਲਜ਼ਮਾਂ ਵਲੋਂ ਵਕੀਲ ਪੇਸ਼ ਹੋਏ, ਜਿੰਨ੍ਹਾਂ ਨੇ ਵਹਿਸ ਦਾ ਸਮਾਂ ਮੰਗਿਆ ਹੈ ਅਤੇ 30 ਨਵੰਬਰ ਕੇਸ ਦੀ ਅਗਲੀ ਤਰੀਕ ਤੈਅ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜ ਮੁਲਜ਼ਮਾਂ ਨੂੰ ਫਿਜੀਕਲ ਪੇਸ਼ ਕੀਤਾ ਗਿਆ ਹੈ ਅਤੇ ਲਾਰੈਂਸ ਨੂੰ ਵੀ ਪੇਸ਼ ਕਰਨ ਲਈ ਮੈਸੇਜ ਦੇ ਦਿੱਤਾ ਗਿਆ ਹੈ ਪਰ ਹਾਈ ਸਕਿਓਰਿਟੀ ਹੋਣ ਕਾਰਨ ਪੇਸ਼ ਹੋਣ ਲਈ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਲਾਰੈਂਸ ਨੂੰ ਵੀ ਵਡਿੀਓ ਕਾਨਫਰੰਸ ਰਾਹੀ ਪੇਸ਼ ਕੀਤਾ ਜਾਵੇਗਾ।