ETV Bharat / state

ਮਾਨਸਾ 'ਚ ਸ਼ੋਅ ਰੂਮ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ - Showrooms in Mansa

ਮਾਨਸਾ ਵਿੱਚ ਰੇਡੀਮੇਡ ਕੱਪੜੇ ਦੇ ਤਿੰਨ ਮੰਜ਼ਿਲਾ ਸ਼ੋਅਰੂਮ ਨੂੰ ਭਿਆਨਕ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਗਿਆ ਹੈ। ਇਸ ਅੱਗ ਨਾਲ ਲੱਖਾਂ ਦੇ ਨੁਕਸਾਨ ਹੋ ਗਿਆ ਹੈ।

ਮਾਨਸਾ ਵਿਖੇ  ਸ਼ੋਅ ਰੂਮ ਨੂੰ ਲੱਗੀ ਅੱਗ
ਮਾਨਸਾ ਵਿਖੇ ਸ਼ੋਅ ਰੂਮ ਨੂੰ ਲੱਗੀ ਅੱਗ
author img

By

Published : May 28, 2023, 1:50 PM IST

ਮਾਨਸਾ ਵਿਖੇ ਸ਼ੋਅ ਰੂਮ ਨੂੰ ਲੱਗੀ ਅੱਗ

ਮਾਨਸਾ: 50 ਸਾਲਾਂ ਪੁਰਾਣੇ ਰੇਡੀਮੇਡ ਕੱਪੜੇ ਦੇ ਸ਼ੋਅ ਰੂਮ ਨੂੰ ਅਚਾਨਕ ਅੱਗ ਲੱਗਣ ਕਾਰਨ ਹਰ ਪਾਸੇ ਹਫ਼ੜਾ- ਦਫ਼ੜੀ ਫੈਲ ਗਈ। ਅੱਗ ਇੰਨ੍ਹੀ ਭਿਆਨਕ ਸੀ ਕਿ ਦੇਖਦੇ-ਦੇਖਦੇ ਸਭ ਸੜ ਕੇ ਸੁਆਹ ਹੋ ਗਿਆ। 3 ਮੰਜ਼ਿਲਾ ਬਣੇ ਇਸ ਸ਼ੋਅਰੂਮ ਦੀਆਂ ਦੋ ਮੰਜ਼ਿਲਾ ਸੁਆਹ ਬਣ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ ਕਰੀਬ 5 ਵਜੇ ਲੱਗੀ ਜਿਸ ਕਾਰਨ ਸ਼ੋਅਰੂਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਦੁਕਾਨ ਮਾਲਕ ਦਾ ਬਿਆਨ: ਇਸ ਮੌਕੇ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਸਵੇਰੇ ਸੱਤ ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਸ਼ੋਅ ਰੂਮ ਵਿੱਚ ਅੱਗ ਲੱਗ ਚੁੱਕੀ ਹੈ। ਜਿਸ 'ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ ਅਤੇ ਤੁਰੰਤ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਗਈ ਸੀ। ਜਿਸ ਕਾਰਨ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

  1. Hoshiarpur News: ਨਹਿਰ ਵਿੱਚ ਨਹਾਉਣ ਗਏ 6 ਦੋਸਤਾਂ ਵਿੱਚੋਂ ਇੱਕ ਦੀ ਡੁੱਬਣ ਕਾਰਨ ਮੌਤ
  2. ਸ਼ਰਮਸਾਰ ! 12 ਸਾਲਾਂ ਦੀ ਬੱਚੀ ਬਣੀ ਮਾਂ, 7 ਮਹੀਨਿਆਂ ਤੋਂ ਪੇਟ ਵਿੱਚ ਸੀ ਦਰਦ, ਜਾਂਚ ਦੌਰਾਨ ਹੋਇਆ ਖੁਲਾਸਾ
  3. ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਨੇ ਦਰਬਾਰ ਸਾਹਿਬ ਨਜ਼ਦੀਕ ਤੰਬਾਕੂ ਦੀ ਦੁਕਾਨ ਦੀ ਤੋੜਭੰਨ

ਸਰਕਾਰ ਤੋਂ ਮੁਆਵਜ਼ੇ ਦੀ ਅਪੀਲ: ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਕੌਂਸਲਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਪਾਰੀਆਂ ਦੇ ਹੋਏ ਨੁਕਸਾਨ ਦਾ ਵੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਵਪਾਰੀ ਜੀਐਸਟੀ ਅਤੇ ਹੋਰ ਟੈਕਸ ਸਰਕਾਰ ਨੂੰ ਦਿੰਦੇ ਹਨ। ਜਿਸ ਨਾਲ ਸਰਕਾਰਾਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਨੂੰ ਵੀ ਮੁਆਵਜ਼ਾ ਦੇਵੇ ਤਾਂ ਕਿ ਉਹ ਦੁਬਾਰਾ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ।

ਵਿਧਾਇਕ ਨੇ ਲਿਆ ਜਾਇਜ਼ਾ: ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਉਨ੍ਹਾਂ ਨੇ ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਰਾਜਕੁਮਾਰ ਦੇ ਸ਼ੋਅਰੂਮ ਵਿਚ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਸ ਵਪਾਰੀ ਦੀ ਮਦਦ ਕਰਨ ਦੇ ਲਈ ਅਪੀਲ ਕਰਨਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਇਸ ਦੀ ਰਿਪੋਰਟ ਬਣਾਉਣ ਦੇ ਲਈ ਅਪੀਲ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.