ਮਾਨਸਾ: ਪੇਂਟਿੰਗ ਦੇ ਜ਼ਰੀਏ ਤਸਵੀਰਾਂ ਨੂੰ ਬੋਲਣ ਲਾ ਦਿੰਦੀ ਹੈ ਮਾਨਸਾ ਦੀ ਛੋਟੀ ਜਿਹੀ ਬੱਚੀ ਸ਼ਰਨਜੀਤ ਕੌਰ ਇਸ ਬੱਚੀ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਦੀ ਸਿੱਖਿਆ ਵਿਭਾਗ ਵੱਲੋਂ ਵੀ ਤਾਰੀਫ ਕੀਤੀ ਜਾਂਦੀ ਹੈ ਹੁਣ ਤੱਕ ਸੈਂਕੜੇ ਪੇਟਿੰਗ ਬਣਾ ਚੁੱਕੀ ਸ਼ਰਨਜੀਤ ਪੇਂਟਿੰਗ ਦੇ ਵਿੱਚ ਇੰਡੀਆ ਪੱਧਰ ਤੇ ਵੱਡਾ ਨਾਮ ਬਣਾਉਣਾ ਐ ਆਪਣੇ ਘਰ ਦੀ ਦੀਵਾਰ ਤੇ ਵੀ ਵਰਲਡ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਦੀ ਇੱਕ ਵੱਡੀ ਤਸਵੀਰ ਬਣਾਈ ਗਈ ਹੈ।
ਸ਼ਰਨਜੀਤ ਕੌਰ ਦੀ ਕਲਾ (painting ideas)- ਪੇਂਟਿੰਗ ਬਣਾਉਣੀ ਤੇ ਪੇਂਟਿੰਗ ਨੂੰ ਬੋਲਣ ਲਾ ਦੇਣਾ ਇਹ ਵੀ ਇੱਕ ਕਲਾ ਹੈ। ਅਜਿਹੀ ਕਲਾ ਹੀ ਮਾਨਸਾ ਵਿਖੇ ਦਸਵੀਂ ਕਲਾਸ ਵਿੱਚ ਪੜਨ ਵਾਲੀ ਵਿਦਿਆਰਥਣ ਸ਼ਰਨਜੀਤ ਕੌਰ ਦੇ ਵਿੱਚ ਹੈ ਜੋ ਪੇਂਟਿੰਗ ਬਣਾਉਣ ਦਾ ਸ਼ੌਂਕ ਰੱਖਦੀ ਹੈ ਅਤੇ ਉਸ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਨੂੰ ਦੇਖ ਕੇ ਹਰ ਕੋਈ ਤਾਰੀਫ ਕਰਨ ਦੇ ਲਈ ਮਜਬੂਰ ਹੋ ਜਾਂਦਾ ਹੈ ਬੇਸ਼ੱਕ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਂਦੇ ਪੈਟਿੰਗ ਮੁਕਾਬਲੇ ਹੁਣ ਤਾਂ ਇਹਨਾਂ ਮੁਕਾਬਲਿਆਂ ਦੇ ਵਿੱਚ ਵੀ ਸ਼ਰਨਜੀਤ ਕੌਰ ਪਹਿਲਾ ਸਥਾਨ ਪ੍ਰਾਪਤ ਕਰਦੀ ਹੈ।
ਕਿਸ-ਕਿਸ ਦੀਆਂ ਬਣਾਈਆਂ ਤਸਵੀਰਾਂ? (sidhu moose wala painting art): ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੇਂਟਿੰਗ ਬਣਾਉਣ ਦਾ ਸ਼ੌਂਕ ਸੀ ਅਤੇ ਹੁਣ ਤੱਕ ਉਸ ਵੱਲੋਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਤੋਂ ਇਲਾਵਾ ਦੇਵੀ ਦੇਵਤੇ ਸ਼ਿਵ ਭੋਲੇ ਸ੍ਰੀ ਕ੍ਰਿਸ਼ਨ ਰਾਧਾ ਅਤੇ ਬਾਲ ਕ੍ਰਿਸ਼ਨ ਅਤੇ ਚਾਈਨੀਜ਼ ਕਲਾਕਾਰਾਂ ਦੀਆਂ ਤਸਵੀਰਾਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਬਣਾਇਆ ਹਨ ਸ਼ਰਨਜੀਤ ਨੇ ਦੱਸਿਆ ਕਿ ਸਕੂਲਾਂ ਵੱਲੋਂ 15 ਅਗਸਤ ਅਤੇ 26 ਜਨਵਰੀ ਮੌਕੇ ਕਰਵਾਏ ਜਾਂਦੇ ਪੇਂਟਿੰਗ ਮੁਕਾਬਲਿਆਂ ਵਿੱਚ ਉਸ ਵੱਲੋਂ ਬਣਾਈਆਂ ਗਈਆਂ ਪੇਂਟਿੰਗ ਨੂੰ ਪਹਿਲਾਂ ਸਥਾਨ ਮਿਲਦਾ ਹੈ ਉਹਨਾਂ ਦੱਸਿਆ ਕਿ ਹੁਣ ਉਸ ਦੇ ਮਨ ਦੀ ਇੱਛਾ ਹੈ ਕਿ ਭਾਰਤ ਪਾਕਿਸਤਾਨ ਦੀ 1947 ਵੰਡ ਦੇ ਸੰਬੰਧੀ ਇਕ ਪੇਟਿੰਗ ਬਣਾਉਣਾ ਚਾਹੁੰਦੀ ਹੈ ਜਿਸ ਵਿੱਚ ਉਜਾੜੇ ਨੂੰ ਦਰਸਾਇਆ ਜਾਵੇਗਾ।
- Homemade Sweets: 15 ਸਾਲ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਸੁਖਬੀਰ ਸਿੰਘ ਨੇ ਪੰਜਾਬ ਵਿੱਚ ਆ ਕੇ ਕੀਤਾ ਵਪਾਰ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਦਿੱਤੀ ਨੇਕ ਸਲਾਹ
- Khalistani Referendum Rejected: ਕੈਨੇਡਾ 'ਚ 10 ਸਤੰਬਰ ਨੂੰ ਹੋਣ ਜਾ ਰਿਹਾ ਖਾਲਿਸਤਾਨੀ ਰੈਫਰੈਂਡਮ ਰੱਦ, ਭਾਜਪਾ ਆਗੂ ਨੇ ਸਾਂਝੀ ਕੀਤੀ ਜਾਣਕਾਰੀ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
ਇੰਡੀਆ ਪੱਧਰ 'ਤੇ ਨਾਮ ਬਣਾਉਣਾ : ਸ਼ਰਨਜੀਤ ਨੇ ਦੱਸਿਆ ਕਿ ਉਹ ਪੇਂਟਿੰਗ ਦੇ ਵਿਚ ਹੀ ਇੰਡੀਆ ਪੱਧਰ ਤੇ ਵੱਡਾ ਨਾਮ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਸ ਦੀਆਂ ਬਣਾਈਆਂ ਪੇਂਟਿੰਗਾਂ ਨੂੰ ਹਰ ਕੋਈ ਪਿਆਰ ਕਰੇ ਸ਼ਰਨਜੀਤ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਵੱਡੀ ਫੈਨ ਹੈ ਜਿਸ ਦੇ ਲਈ ਉਸ ਨੇ ਮੁਸੇਵਾਲਾ ਦੀ ਆਪਣੇ ਘਰ ਦੀ ਦੀਵਾਰ ਤੇ ਇੱਕ ਵੱਡੀ ਪੇਂਟਿੰਗ ਬਣਾਈ ਹੈ।