ਮਾਨਸਾ: ਅੱਜ ਮਾਨਸਾ 'ਚ 13 ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਪ੍ਰਸ਼ਾਸਨਕ ਅਧਿਕਾਰੀ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਨੇ ਦਿੱਤੀ।
ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਅੱਜ 13 ਕੋਰੋਨਾ ਦੇ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਨਸਾ ਜ਼ਿਲ੍ਹੇ ਵਿਚੋਂ 2639 ਕੋਰੋਨਾ ਦੇ ਪੌਜ਼ੀਟਿਵ ਕੇਸ ਹੋ ਚੁੱਕੇ ਹਨ। ਜਿਨ੍ਹਾਂ ਚੋਂ 101 ਐਕਟਿਵ ਕੇਸ ਨੇ ਅਤੇ 99 ਹੋਮ ਆਈਸੋਲੇਟ ਕੀਤੇ ਹੋਏ ਹਨ ਜਦੋਂ ਕਿ ਇੱਕ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਹੈ ਅਤੇ ਦੂਸਰਾ ਦਿੱਲੀ ਹਾਰਟ ਬਠਿੰਡਾ ਵਿਖੇ ਦਾਖਲ ਹੈ।
ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ 12 ਤੋਂ 18 ਤਰੀਕ ਤੱਕ 83 ਕੇਸ ਪੌਜ਼ੀਟਿਵ ਆਏ ਹਨ, ਪਹਿਲਾਂ ਨਾਲੋਂ ਜ਼ਿਆਦਾ ਕੇਸ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਦੇ ਐਸਡੀਐਮ ਵੀਹ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ ਉਨ੍ਹਾਂ ਦੇ ਦਫ਼ਤਰ ਦੇ ਸਟਾਫ ਵਿੱਚ ਵੀ ਦੋ ਤੋਂ ਤਿੰਨ ਕਰਮਚਾਰੀ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਦਫਤਰਾਂ ਦੀ ਸੈਨੀਟੇਸ਼ਨ ਕਰਵਾ ਦਿੱਤਾ ਗਿਆ ਹੈ ਅਤੇ ਸੈਂਪਲਿੰਗ ਵੀ ਕਰ ਲਈ ਗਈ ਹੈ ਸਾਰੇ ਹੀ ਅਫ਼ਸਰ ਇਕਾਂਤਵਾਸ ਵਿਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।