ਮਾਨਸਾ: ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ 'ਚ ਸਕੂਲੀ ਬੱਚਿਆਂ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਮਾਸੂਮਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪ੍ਰਸ਼ਾਸਨ ਹਰ ਜ਼ਿਲ੍ਹੇ ਵਿੱਚ ਹਰਕਤ 'ਚ ਨਜ਼ਰ ਆ ਰਿਹਾ ਹੈ। ਇਸੇ ਤਹਿਤ ਮਾਨਸਾ ਵਿਖੇ ਸਕੂਲੀ ਵੈਨਾਂ ਜਿੱਥੇ, ਚੈਕਿੰਗ ਟੀਮ ਨੇ ਸੰਤੁਸ਼ਟੀ ਪ੍ਰਗਟ ਕੀਤੀ, ਉੱਥੇ ਹੀ ਸਕੂਲ ਪ੍ਰਬੰਧਕਾਂ ਨੂੰ ਕੋਈ ਵੀ ਅਣਗਹਿਲੀ ਨਾ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ।
ਮਾਨਸਾ ਪੁਲਿਸ ਵੱਲੋਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਮਾਨਸਾ ਦੇ ਵੱਖ ਵੱਖ ਸਕੂਲਾਂ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਪੁਲਿਸ ਅਧਿਕਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਵੈਨ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਬੱਸਾਂ ਨੂੰ ਦਰੁਸਤ ਕਰਨ ਦੀ ਗੱਲ ਕਰਦੇ ਹੋਏ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਦੀ ਪੁਸ਼ਟੀ ਕੀਤੀ ਹੈ।
ਸਕੂਲ ਬੱਸ ਦੇ ਡਰਾਈਵਰ ਮੇਜਰ ਸਿੰਘ ਨੇ ਬੱਸ ਵਿੱਚ ਸਾਰੀਆਂ ਸੁਵਿਧਾਵਾਂ ਹੋਣ ਦੀ ਗੱਲ ਕਰਦੇ ਹੋਏ ਦੱਸਿਆ ਕਿ ਬੱਸ ਵਿੱਚ ਸੀਸੀਟੀਵੀ ਕੈਮਰਾ, ਮੈਡੀਕਲ ਕਿੱਟ, ਅੱਗ ਬੁਝਾਉਣ ਵਾਲਾ ਯੰਤਰ, ਸਪੀਡੋਮੀਟਰ, ਪਾਣੀ ਦਾ ਪ੍ਰਬੰਧ, ਡਰਾਈਵਰ ਦੀ ਵਰਦੀ ਅਤੇ ਡਰਾਈਵਰ ਕੋਲ ਨਵੀਆਂ 2014 ਮਾਡਲ ਗੱਡੀ ਹੈ ਅਤੇ ਉਸ ਕੋਲ ਲਾਇਸੈਂਸ ਵੀ ਹੈ।
ਸਕੂਲ ਪ੍ਰਬੰਧਕ ਜੀ ਟੀ ਭਾਟੀਆ ਬੱਸਾਂ ਵਿੱਚ ਸਾਰੇ ਪ੍ਰਬੰਧ ਪੂਰੇ ਹੋਣ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 40 ਫ਼ੀਸਦੀ ਬੱਚੇ ਬੱਸਾਂ ਵਿੱਚ ਸਕੂਲ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹਰ ਬੱਸ ਵਿੱਚ ਕੈਮਰੇ ਲੱਗੇ ਹੋਏ ਹਨ ਅਤੇ ਡਰਾਈਵਰ ਅਤੇ ਕੰਡਕਟਰ ਦੀ ਪੁਲਿਸ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਬੱਸਾਂ ਦੇ ਕਾਗਜ਼ਾਤ ਵੀ ਪੂਰੇ ਹਨ।
ਇਹ ਵੀ ਪੜ੍ਹੋ: ਆਖ਼ਿਰ 4 ਬੱਚਿਆਂ ਨੂੰ ਖਾ ਜਾਣ ਤੋਂ ਬਾਅਦ ਜਾਗੀ ਸਰਕਾਰ ਤੇ ਪ੍ਰਸਾਸ਼ਨ