ਮਾਨਸਾ: ਧੁੰਦ ਵਿੱਚ ਹਾਦਸਿਆਂ ਤੋਂ ਬਚਾਅ ਲਈ ਈਟੀਵੀ ਭਾਰਤ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸੜਕਾਂ ਤੋਂ ਲੰਘ ਰਹੇ ਵਹੀਕਲਾਂ 'ਤੇ ਰਿਫਲੈਕਟਰ ਲਗਾਏ ਜਾਂਦੇ ਹਨ ਤਾਂ ਜੋ ਧੁੰਦ ਕਾਰਨ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸੇ ਮੁਹਿੰਮ ਦੇ ਤਹਿਤ ਮਾਨਸਾ ਦੇ ਤਿੰਨਕੋਨੀ ਵਿਖੇ ਐਸਡੀਐਮ ਸਰਬਜੀਤ ਕੌਰ ਵੱਲੋਂ ਰੋਟਰੀ ਕਲੱਬ ਅਤੇ ਈਟੀਵੀ ਭਾਰਤ ਦੀ ਟੀਮ ਨਾਲ ਮਿਲ ਕੇ ਵਾਹਨਾਂ ਦੇ ਰਿਫ਼ਲੈਕਟਰ ਲਗਾਏ ਗਏ।
ਇਸ ਮੌਕੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਵਿੱਚ ਐਸਡੀਐਮ ਸਰਬਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਵਾਹਨਾਂ ਦੇ ਰਿਫ਼ਲੈਕਟਰ ਵੀ ਲਗਾਏ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਧੁੰਦ ਦੇ ਵਿੱਚ ਕੋਈ ਹਾਦਸਾ ਨਾ ਵਾਪਰੇ ਇਸ ਲਈ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਰਾਜਨੇਤਾ ਹੋਣ ਦੇ ਨਾਲ-ਨਾਲ ਬਿਹਤਰੀਨ ਕਵੀ ਤੇ ਲੇਖਕ ਵੀ ਸਨ ਅਟਲ ਬਿਹਾਰੀ ਵਾਜਪਾਈ
ਉਥੇ ਹੀ ਰੋਟਰੀ ਕਲੱਬ ਦੇ ਪ੍ਰਧਾਨ ਨੇ ਵੀ ਕਿਹਾ ਕਿ ਈਟੀਵੀ ਵੱਲੋਂ ਚਲਾਈ ਗਈ ਮੁਹਿੰਮ ਬਹੁਤ ਹੀ ਵਧੀਆ ਮੁਹਿੰਮ ਹੈ ਅਤੇ ਇਸ ਨਾਲ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਪੁਲਿਸ ਮੁਲਾਜ਼ਮਾਂ ਨੇ ਇਸ ਮੌਕੇ ਵਾਹਨ ਚਾਲਕਾਂ ਨੂੰ ਧੁੰਦ ਵਿੱਚ ਹੌਲੀ ਚੱਲਣ ਅਤੇ ਆਪਣੀ ਸਾਈਡ ਵਿੱਚ ਚੱਲਣ ਦੀ ਲਈ ਅਪੀਲ ਕੀਤੀ।