ETV Bharat / state

ਮਾਨਸਾ ’ਚ ਦੁਰਘਟਨਾਵਾਂ ਰੋਕਣ ਲਈ ਅਵਾਰਾ ਪਸ਼ੂਆਂ ਦੇ ਗਲਾਂ ’ਚ ਲਟਕਾਏ ਗਏ ਰਿਫਲੈਕਟਰ ਬੈਂਡਜ਼

author img

By

Published : Feb 19, 2021, 8:07 PM IST

Updated : Feb 19, 2021, 8:26 PM IST

ਧੁੰਦ ਅਤੇ ਰਾਤ ਸਮੇਂ ਦੁਰਘਟਨਾਵਾਂ ਤੋਂ ਬਚਾਉਣ ਲਈ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਅਗਵਾਈ ’ਚ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਬੈਂਡ ਪਾਏ ਗਏ।

ਤਸਵੀਰ
ਤਸਵੀਰ

ਮਾਨਸਾ: ਧੁੰਦ ਅਤੇ ਰਾਤ ਸਮੇਂ ਦੁਰਘਟਨਾਵਾਂ ਤੋਂ ਬਚਾਉਣ ਲਈ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਅਗਵਾਈ ’ਚ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਬੈਂਡ ਪਾਏ ਗਏ।

ਰੇਡੀਅਮ ਰਿਫਲੈਕਟਰ ਬੈਂਡ ਰਾਤ ਵੇਲੇ ਕਾਫ਼ੀ ਚਮਕਦੇ ਹਨ, ਜਿਸ ਨਾਲ ਵਾਹਨ ਚਾਲਕ ਦੂਰ ਤੋਂ ਹੀ ਜਾਣਗੇ ਚੌਕਸ

ਰਿਫਲੈਕਟਰ ਬੈਂਡਜ਼ ਲਗਾਉਂਦੇ ਹੋਏ ਅਧਿਕਾਰੀ
ਰਿਫਲੈਕਟਰ ਬੈਂਡਜ਼ ਲਗਾਉਂਦੇ ਹੋਏ ਅਧਿਕਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਈ ਵਾਰ ਰਾਤ ਦੇ ਸਮੇਂ ਜਾਂ ਧੁੰਦ ਦੌਰਾਨ ਇਹ ਬੇਸਹਾਰਾ ਪਸ਼ੂ ਵਾਹਨ ਚਾਲਕਾਂ ਨੂੰ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਕਈ ਵਾਰ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਰੇਡੀਅਮ ਰਿਫਲੈਕਟਰ ਬੈਂਡ ਰਾਤ ਵੇਲੇ ਕਾਫ਼ੀ ਚਮਕਦੇ ਹਨ, ਜਿਸ ਕਾਰਨ ਇਨ੍ਹਾਂ ਪਸ਼ੂਆਂ ਦਾ ਵਾਹਨ ਚਾਲਕਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਇਆ ਕਰੇਗਾ ਅਤੇ ਹਾਦਸਿਆਂ ਨੂੰ ਠੱਲ ਪਾਉਣ ਵਿੱਚ ਸਹਾਈ ਸਿੱਧ ਹੋਵੇਗਾ।

ਰਿਫਲੈਕਟਰ ਬੈਂਡ ਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਲਿਆ ਜਾ ਰਿਹਾ ਹੈ ਸਹਿਯੋਗ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਜਿੱਥੇ ਸਮੇਂ-ਸਮੇਂ ’ਤੇ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ, ਉਥੇ ਹੀ ਦੁਰਘਟਨਾਵਾਂ ਤੋਂ ਬਚਾਅ ਲਈ ਇਨ੍ਹਾਂ ਦੇ ਗਲਾਂ ਵਿੱਚ ਰੇਡੀਅਮ ਰਿਫਲੈਕਟਰ ਬੈਂਡਜ਼ ਪਾਏ ਜਾ ਰਹੇ ਹਨ। ਇਸ ਮੌਕੇ ਮਾਨਸਾ ਦੇ ਐਸਡੀਐਮ ਡਾ. ਸ਼ਿਖਾ ਭਗਤ, ਜਸਵੰਤ ਸਿੰਘ ਅਤੇ ਸਮਾਜ ਸੇਵੀ ਸ੍ਰੀ ਸੰਜੀਵ ਪਿੰਕਾ ਮੌਜੂਦ ਸਨ।

ਇਹ ਵੀ ਪੜ੍ਹੋ: ਕੈਪਟਨ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ: ਸ਼ਮਸ਼ੇਰ ਸਿੰਘ ਦੂਲੋਂ

Last Updated : Feb 19, 2021, 8:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.