ਮਾਨਸਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਤੇ ਚੋਣ ਰੈਲੀਆਂ ਵੀ ਕੀਤੀਆ ਜਾ ਰਹੀਆਂ ਹਨ।
ਜਿਸ ਤਹਿਤ ਮੰਗਲਵਾਰ ਨੂੰ ਮਾਨਸਾ ਵਿੱਚ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ 11 ਵਜੇ ਪਹੁੰਚਣਾ ਸੀ, ਪਰ ਇਸ ਰੈਲੀ ਦਾ ਸਮਾਂ ਤਬਦੀਲ ਕਰਕੇ ਹੁਣ 4 ਵਜੇ ਦਾ ਰੱਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਗਰਗ ਟੋਨੀ ਜਗਮੇਲ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਵਿੱਚ ਅੱਜ ਹੋਣ ਵਾਲੀ ਰੈਲੀ ਦੇ ਪੋਸਟਰਾਂ 'ਤੇ ਸਮਾਂ 11 ਵਜੇ ਦਾ ਲਿਖਿਆ ਗਿਆ ਸੀ, ਪਰ ਫਿਲਹਾਲ ਸ਼ਾਮ 4 ਵਜੇ ਰਾਹੁਲ ਗਾਂਧੀ ਪਹੁੰਚਣਗੇ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਹੱਕ ਵਿੱਚ ਅੰਮ੍ਰਿਤਸਰ ਵਿਖੇ ਰਾਹੁਲ ਗਾਂਧੀ ਰੈਲੀ ਕਰ ਰਹੇ ਹਨ ਅਤੇ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਰੈਲੀ ਦੇ ਵਿੱਚ ਵੱਡਾ ਇਕੱਠ ਹੋਵੇਗਾ। ਜਿਸਦੇ ਲਈ ਪਿੰਡਾਂ ਵਿੱਚੋਂ ਵਰਕਰ ਬੜੇ ਹੀ ਉਤਸ਼ਾਹ ਦੇ ਨਾਲ ਪਹੁੰਚ ਰਹੇ ਹਨ। ਜੋ ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਹੁਣ ਮਾਨਸਾ ਰੈਲੀ ਵਿੱਚ ਕਿੰਨੇ ਵਜੇ ਪਹੁੰਚਣਗੇ।
ਇਹ ਵੀ ਪੜੋ:- ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ: ਅਰਵਿੰਦ ਕੇਜਰੀਵਾਲ