ETV Bharat / state

ਨਸ਼ੇ ਖਿਲਾਫ ਚਲਾਏ ਆਪ੍ਰੇਸ਼ਨ Caso ਦੌਰਾਨ ਮਾਨਸਾ ਪੁਲਿਸ ਨੂੰ ਮਿਲੀ ਸਫਲਤਾ, ਨਸ਼ੀਲੇ ਪਦਾਰਥਾਂ ਸਣੇ 21 ਗ੍ਰਿਫ਼ਤਾਰ - Mansa police antidrug operation Caso

ਨਸ਼ਿਆਂ ਖਿਲਾਫ ਚਲਾਏ ਗਏ ਸਰਚ ਅਭਿਆਨ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਮਾਨਸਾ ਪੁਲਿਸ ਨੇ 21 ਲੋਕਾਂ ਨੂੰ ਕਾਬੂ ਕੀਤਾ ਹੈ, ਜਿੰਨਾ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।

Mansa police got success during the anti-drug operation Caso, 21 smugglers were arrested with drugs.
ਨਸ਼ੇ ਖਿਲਾਫ ਚਲਾਏ ਆਪ੍ਰੇਸ਼ਨ Caso ਦੌਰਾਨ ਮਾਨਸਾ ਪੁਲਿਸ ਨੂੰ ਮਿਲੀ ਸਫਲਤਾ,ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤੇ 21 ਸਮੱਗਲਰ
author img

By

Published : Jul 25, 2023, 8:01 AM IST

ਪੰਜਾਬ ਪੁਲਿਸ ਦੇ ਐਸਟੀਐਫ ਵੱਲੋਂ ਸਾਂਝੇ ਆਪ੍ਰੇਸ਼ਨ Caso ਤਹਿਤ 21 ਵਿਅਕਤੀ ਨਸ਼ੇ ਸਮੇਤ ਗ੍ਰਿਫਤਾਰ

ਮਾਨਸਾ : ਸੂਬੇ ਵਿੱਚ ਫੇਲ ਰਹੇ ਨਸ਼ੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਜਿਸ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ,ਆਈਪੀਐਸ ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਸਪੈਸ਼ਲ ਕਾਰਡਨ ਐਂਡ ਸਰਚ ਅਪਰੇਸ਼ਨ ਪੰਜਾਬ ਭਰ ਵਿੱਚ ਚਲਾਏ ਜਾ ਰਹੇ ਹਨ।ਇਸ ਹੀ ਤਹਿਤ ਪੁਲਿਸ ਨੂੰ ਕਾਮਯਾਬੀ ਵੀ ਹਾਸਿਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਪੀਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਅਤੇ ਐਸਟੀਐਫ ਵੱਲੋਂ ਚਲਾਏ ਗਏ ਸਾਂਝੇ ਉਪਰੇਸ਼ਨ Caso ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ 21 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਏਡੀਜੀਪੀ ਬਠਿੰਡਾ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਪੁਲਿਸ ਦਾ ਸਰਚ ਅਭਿਆਨ ਅਜੇ ਵੀ ਜਾਰੀ ਹੈ।

ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥ : ਅੱਗੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ ਐਸਐਸਪੀ ਮਾਨਸਾ,ਡਾਕਟਰ ਨਾਨਕ ਸਿੰਘ ਅਤੇ ਸਮੂਹ ਪੁਲਿਸ ਪਾਰਟੀ ਦੀ ਮੌਜੂਦਗੀ ਵਿੱਚ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਐਨਡੀਪੀਐਸ ਐਕਟ ਦੇ ਤਹਿਤ 18 ਮੁਕੱਦਮੇਂ ਦਰਜ ਕੀਤੇ ਗਏ ਹਨ। ਏਡੀਜੀਪੀ ਬਠਿੰਡਾ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਚਾਰ ਕਿਲੋ 500 ਗ੍ਰਾਮ ਭੁੱਕੀ, ਚੂਰਾ ਪੋਸਟ, 144 ਗ੍ਰਾਮ ਹੈਰੋਇਨ, 50 ਗ੍ਰਾਮ ਅਫੀਮ, ਇੱਕ ਕਿਲੋ ਗਾਂਜਾ, 2230 ਨਸ਼ੀਲੀਆਂ ਗੋਲੀਆਂ, 2600 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਆਬਕਾਰੀ ਐਕਟ ਦੇ ਤਹਿਤ 25 ਲੀਟਰ ਸ਼ਰਾਬ ਨਜਾਇਜ਼ ਵੀ ਬਰਾਮਦ ਕੀਤੀ ਗਈ ਹੈ,ਉਹਨਾਂ ਦੱਸਿਆ ਕਿ ਇਹਨਾਂ ਸਮੱਗਲਰਾਂ ਦਾ ਮੁੱਢਲਾ ਅੱਡਾ ਸ਼ਹਿਰ ਦੇ ਵਿੱਚ ਮੈਡੀਕਲ ਸਟੋਰਾਂ 'ਤੇ ਵੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਹੈ।

ਬਿਨਾਂ ਲੋਕਾਂ ਦੇ ਸਹਿਯੋਗ ਦੇ ਪੁਲਿਸ ਦੀ ਕਾਮਯਾਬੀ ਨਹੀਂ : ਅੱਗੇ ਨਸ਼ਿਆਂ ਦੀ ਵਿਕਰੀ ਖਿਲਾਫ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਫੜਾਉਣ ਵਿੱਚ ਆਮ ਜਨਤਾ ਨੂੰ ਵੀ ਸਹਾਈ ਹੋਣ ਦੀ ਲੋੜ ਹੈ। ਬਿਨਾਂ ਜਨਤਾ ਦੀ ਹਿਮਾਇਤ ਦੇ ਇੱਕਲੀ ਪੁਲਿਸ ਵੀ ਕਾਮਯਾਬ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਸਬੰਧੀ ਕੋਈ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ ਸਾਂਝੀ ਕੀਤੀ ਜਾਵੇ। ਪੁਲਿਸ ਉਕਤ ਵਿਅਕਤੀ ਖਿਲਾਫ ਕਾਰਵਾਈ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

ਮਾਪਿਆਂ ਨੂੰ ਲੋੜ ਹੈ ਬੱਚਿਆਂ ਦਾ ਖਿਆਲ ਰੱਖ ਦੀ : ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਣ ਤੋਂ ਬਚਾਉਣ ਦੇ ਲਈ ਮਾਪਿਆਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ ਅਤੇ ਮਾਪੇ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣ ,ਕਿ ਉਹਨਾਂ ਦੀ ਸੰਗਤ ਕਿਹੋ ਜਿਹੀ ਹੈ। ਨਾਲ ਹੀ ਉਹਨਾਂ ਕਿਹਾ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ,ਪੁਲਿਸ ਵਿੱਚ ਭਰਤੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ,ਅਸੀਂ ਉਹਨਾਂ ਨੂੰ ਭਰਤੀ ਕਰਾਂਗੇ। ਨੌਜਵਾਨ ਨਸ਼ਿਆਂ ਵਿੱਚ ਮਰਨ ਨਾਲੋਂ ਚੰਗਾ ਹੈ ਕਿ ਆਪਣਾ ਫਰਜ ਨਿਭਾਉਣ ਅਤੇ ਨਸ਼ੇ ਦੇ ਸੌਦਾਗਰਾਂ ਦਾ ਖਾਤਮਾ ਕਰਨ ਵਿੱਚ ਯੋਗਦਾਨ ਪਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.