ETV Bharat / state

ਯੂਪੀ ਤੋਂ ਆਏ ਝੋਨੇ ਦੇ ਭਰੇ ਟਰੱਕਾਂ ਨੂੰ ਕਿਸਾਨਾਂ ਨੇ ਕੀਤਾ ਕਾਬੂ - ਝੋਨੇ ਦੇ ਟਰੱਕ ਮਾਨਸਾ

ਕਿਸਾਨ ਨੇਤਾ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਯੂਪੀ ਤੋਂ ਝੋਨੇ ਦੇ ਭਰ ਕੇ ਆਏ ਟਰੱਕ ਮਾਨਸਾ ਜ਼ਿਲ੍ਹੇ ਦੇ ਨਜ਼ਦੀਕੀ ਸ਼ੈਲਰ ਵਿੱਚ ਉਤਾਰੇ ਜਾਣੇ ਸੀ ਜੋ ਕਿ ਵਪਾਰੀਆਂ ਵੱਲੋਂ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ। ਮਾਰਕੀਟ ਫ਼ੀਸ ਚੋਰੀ ਕੀਤੀ ਜਾ ਰਹੀ ਹੈ ਅਤੇ ਬਿਲਟੀਆਂ ਦੇ ਵਿੱਚ ਵੀ ਘਪਲਾ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Oct 16, 2020, 9:15 PM IST

ਮਾਨਸਾ: ਯੂਪੀ ਤੋਂ ਭਰੇ ਝੋਨੇ ਦੇ ਟਰੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਦਾਖ਼ਲ ਹੋਣ ਤੇ ਕਿਸਾਨਾਂ ਵੱਲੋਂ ਘਿਰਾਓ ਕਰਕੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਬਾਹਰੀ ਸੂਬਿਆਂ ਤੋਂ ਝੋਨਾ ਲਿਆ ਕੇ ਸ਼ੈਲਰਾਂ ਚੋਂ ਲੋਡ ਕਰਨਾ ਇੱਕ ਮੰਡੀ ਇੱਕ ਦੇਸ਼ ਵਾਲੀ ਕੇਂਦਰ ਸਰਕਾਰ ਦੀ ਨੀਤੀ ਹੈ, ਜਿਸ ਨੂੰ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।

ਉੱਧਰ ਟਰੱਕ ਡਰਾਈਵਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿੰਨ ਗੱਡੀਆਂ ਦੇ ਵਿੱਚ ਝੋਨਾ ਭਰਿਆ ਗਿਆ ਹੈ ਅਤੇ ਉਹ ਪਹਿਲੀ ਵਾਰ ਪੰਜਾਬ ਵਿੱਚ ਆਏ ਹਨ, ਤੇ ਮਾਨਸਾ ਦੇ ਨਜ਼ਦੀਕੀ ਹੀ ਕਿਸੇ ਸ਼ੈਲਰ ਚੋਂ ਇਹ ਝੋਨਾ ਉਤਾਰਨਾ ਸੀ ਪਰ ਉਨ੍ਹਾਂ ਕੋਲ ਝੋਨੇ ਸ਼ੈਲਰ ਮਾਲਕ ਦਾ ਕੋਈ ਸੰਪਰਕ ਨੰਬਰ ਅਤੇ ਨਾ ਹੀ ਸ਼ੈਲਰ ਦਾ ਨਾਂਅ ਹੈ।

ਟਰੱਕ ਡਰਾਈਵਰ ਕਰਮਚੰਦ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੂਪੀ ਤੋਂ ਝੋਨਾ ਭਰ ਕੇ ਰਤੀਆ ਲਿਆਂਦਾ ਗਿਆ ਸੀ ਤੇ ਰਤੀਆ ਤੋਂ ਸੁਨਾਮ ਦੀ ਬਿਲਟੀ ਕੱਟੀ ਗਈ ਹੈ ਪਰ ਇਹ ਝੋਨਾ ਮਾਨਸਾ ਦੇ ਨੇੜੇ ਹੀ ਕਿਸੇ ਸ਼ੈਲਰ ਚੋਂ ਉਤਰਨਾ ਸੀ। ਡਰਾਇਵਰ ਦਾ ਕਹਿਣਾਂ ਹੈ ਕਿ ਉਨ੍ਹਾਂ ਕੋਲ ਨਾਂਅ ਤਾਂ ਸ਼ੈਲਰ ਦਾ ਨਾਂਅ ਹੈ ਅਤੇ ਨਾ ਹੀ ਸ਼ੈਲਰ ਦੇ ਵਪਾਰੀ ਦਾ ਕੋਈ ਨੰਬਰ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਮਾਨਸਾ ਜ਼ਿਲ੍ਹੇ ਚੋਂ ਇਸ ਤਰ੍ਹਾਂ ਝੋਨਾ ਲੈ ਕੇ ਆਏ ਸੀ।

ਵੀਡੀਓ

ਪਹਿਲਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਵੀ ਇਸ ਤਰ੍ਹਾਂ ਝੋਨੇ ਦੀ ਢੋਆ ਢੁਆਈ ਕਰਦੇ ਰਹੇ ਹਨ, ਪਰ ਇਸ ਵਾਰ ਕਿਸਾਨਾਂ ਦਾ ਕੇਂਦਰ ਦੇ ਨਾਲ ਜੋ ਤਕਰਾਂਰ ਚੱਲ ਰਿਹਾ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ, ਜਿਸ ਦੇ ਕਾਰਨ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਉਹ ਰੁਕ ਗਏ ਹਨ।

ਕਿਸਾਨ ਨੇਤਾ ਭਾਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਮੰਡੀ ਇੱਕ ਦੇਸ਼ ਵਾਲੀ ਨੀਤੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਵਪਾਰੀਆਂ ਵੱਲੋਂ ਵੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਕਿਸਾਨ ਵਰਗ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਦਿਆਂ ਹੀ ਇਨ੍ਹਾਂ ਟਰੱਕਾਂ ਦਾ ਘਿਰਾਓ ਕੀਤਾ ਗਿਆ ਹੈ।

ਕਿਸਾਨ ਬਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਚੋਂ ਲਿਆਂਦੇ ਗਏ ਇੱਕ ਮੰਡੀ ਇੱਕ ਦੇਸ਼ ਕਾਨੂੰਨ ਦੀ ਵਿਧੀ ਸ਼ੁਰੂ ਹੋ ਗਈ ਹੈ ਜਿਸ ਦੇ ਚੱਲਦਿਆਂ ਵਪਾਰੀਆਂ ਵੱਲੋਂ ਬਾਹਰੀ ਸੂਬਿਆਂ ਤੋਂ ਅਨਾਜ ਲਿਆ ਕੇ ਪੰਜਾਬ ਵਿੱਚ ਸਟੋਰ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਦੀਆਂ ਫਸਲਾਂ ਖੇਤਾਂ ਚੋਂ ਹੀ ਰੁਲ ਸਕਣ। ਉਨ੍ਹਾਂ ਕਿਹਾ ਕਿ ਉਹ ਕੇਂਦਰ ਦੀਆਂ ਅਜਿਹੀਆਂ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.