ਮਾਨਸਾ: ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ੍ਹ ਨਾਲ ਲੱਗਦੇ ਘੱਗਰ ਦਰਿਆ ਵਿੱਚ ਪਾੜ ਪੈਣ ਦੇ ਕਾਰਨ ਪਾਣੀ ਲਗਾਤਾਰ ਆਪਣੇ ਤਰੀਕੇ ਨਾ ਤਬਾਹੀ ਮਚਾ ਰਿਹਾ ਹੈ। ਪਾਣੀ ਸਰਦੂਲਗੜ੍ਹ ਸ਼ਹਿਰ ਦੇ ਨਾਲ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਰੋਕਣ ਦੇ ਲਈ ਪੰਜਾਬ-ਹਰਿਆਣਾ ਰੋਡ ਪ੍ਰਸ਼ਾਸਨ ਅਤੇ ਲੋਕਾਂ ਨੇ ਪੁੱਟ ਕੇ ਬੰਨ੍ਹ ਮਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਪਾਣੀ ਸ਼ਹਿਰ ਦੇ ਵਿੱਚ ਐਂਟਰ ਨਾ ਹੋਵੇ। ਉੱਥੇ ਹੀ ਲੋਕ ਖੁਦ ਆਪਣੇ ਤੌਰ ਉੱਤੇ ਬੰਨ੍ਹ ਲਾਉਣ ਦੇ ਵਿੱਚ ਜੁਟੇ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਵੱਧ ਤੋਂ ਵੱਧ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਲੋਕ ਕਰ ਰਹੇ ਨੇ ਜੱਦੋ-ਜਹਿਦ: ਦੱਸ ਦਈਏ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲਾ ਘੱਗਰ ਦੂਸਰੀ ਵਾਰ ਟੁੱਟ ਚੁੱਕਾ ਹੈ। ਜਿਸ ਕਾਰਨ ਹੁਣ ਪਿੰਡ ਫੂਸ ਮੰਡੀ ਦੇ ਨਜ਼ਦੀਕ ਘੱਗਰ ਟੁੱਟਣ ਕਾਰਨ ਨੇੜਲੇ ਪਿੰਡ ਸਾਧੂ ਵਾਲਾ, ਕੌੜੀ ਵਾਲਾ ਅਤੇ ਫੂਸ ਮੰਡੀ ਦਾ ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਚੁਕਿਆ ਹੈ ਅਤੇ ਸਰਦੂਲਗੜ੍ਹ ਸ਼ਹਿਰ ਵਿੱਚ ਪਾਣੀ ਦਾਖ਼ਲ ਨਾ ਹੋਣ ਤੋਂ ਰੋਕਣ ਦੇ ਲਈ ਪੰਜਾਬ ਹਰਿਆਣਾ ਹਾਈਵੇ ਉੱਤੇ ਬੰਨ੍ਹ ਮਾਰ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਥਾਨਕ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਕਿਉਂਕਿ ਅਜੇ ਉਨ੍ਹਾਂ ਕੋਲ ਨਾ ਤਾਂ ਮਿੱਟੀ ਦਾ ਪ੍ਰਬੰਧ ਹੈ ਅਤੇ ਨਾ ਹੀ ਬੰਨ੍ਹ ਮਾਰਨ ਲਈ ਮਿੱਟੀ ਦੀਆਂ ਬੋਰੀਆਂ ਦਾ। ਇਸ ਲਈ ਉਹ ਆਪਣੇ ਤੌਰ ਉੱਤੇ ਪਾਣੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਆਰਮੀ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਜੋ ਲੋਕਾਂ ਦੀ ਮਦਦ ਕਰ ਰਹੀਆਂ ਹਨ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾਵੇ ਤਾਂ ਕਿ ਪਾਣੀ ਨੂੰ ਰੋਕ ਕੇ ਸ਼ਹਿਰ ਨੂੰ ਬਚਾਇਆ ਜਾ ਸਕੇ।
- ਸਰਦੂਲਗੜ੍ਹ ਨਾਲ ਲੱਗਦੇ ਘੱਗਰ ਦਰਿਆ 'ਚ ਪਿਆ ਵੱਡਾ ਪਾੜ, ਵਿਧਾਇਕ ਵੱਲੋਂ ਲੋਕਾਂ ਨੂੰ ਲੋਕਾਂ ਨੂੰ ਅਪੀਲ
- ਵਪਾਰ 'ਚ ਵਾਧੇ ਲਈ ਚਾਚੇ ਨੇ ਦਿੱਤੀ ਮਾਸੂਮ ਭਤੀਜੀ ਦੀ ਬਲੀ, 4 ਮੁਲਜ਼ਮ ਗ੍ਰਿਫਤਾਰ, ਤਾਂਤਰਿਕ ਫ਼ਰਾਰ
- ਦਿੱਲੀ ਆਰਡੀਨੈਂਸ 'ਤੇ ਕਾਂਗਰਸ ਦਾ 'ਆਪ' ਨੂੰ ਸਮਰਥਨ, ਪੰਜਾਬ 'ਚ ਗਰਮਾਈ ਸਿਆਸਤ
ਵਿਧਾਇਕ ਵੱਲੋਂ ਵੀ ਅਪੀਲ: ਦੱਸ ਦਈਏ ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਲੀ ਮਦਦ ਲਈ ਅਪੀਲ ਕਰ ਚੁੱਕੇ ਨੇ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਵਿਖੇ ਘੱਗਰ ਦੇ ਵਿੱਚ ਫਿਰ ਤੋਂ ਵੱਡਾ ਪਾੜ ਪਿਆ ਹੈ ਜਿਸ ਕਾਰਨ ਪਾਣੀ ਪਿੰਡਾਂ ਦੇ ਵਿੱਚ ਤਬਾਹੀ ਮਚਾ ਰਿਹਾ। ਇਸ ਤੋਂ ਇਲਾਵਾ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੀ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀਡੀਓ ਜਾਰੀ ਕਰਕੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ ਉੱਤੇ ਪਹੁੰਚਣ।