ETV Bharat / state

ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਜੰਗ: ਜੋਗਿੰਦਰ ਯਾਦਵ

author img

By

Published : Sep 25, 2020, 8:21 PM IST

Updated : Sep 25, 2020, 9:49 PM IST

ਪੰਜਾਬ ਬੰਦ ਨੂੰ ਮਾਨਸਾ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਅਤੇ ਆਮ ਜਨਤਾ ਦਾ ਵੀ ਪੂਰਾ ਸਹਿਯੋਗ ਇਸ ਬੰਦ ਨੂੰ ਮਿਲਿਆ ਹੈ। ਮਾਨਸਾ ਦੇ ਹਜ਼ਾਰਾਂ ਨੌਜਵਾਨ ਇਸ ਲੋਕ ਲਹਿਰ ਦੌਰਾਨ ਆਪ ਮੁਹਾਰੇ ਸੜਕਾਂ 'ਤੇ ਉਤਰ ਕੇ ਬੀਜੇਪੀ ਅਤੇ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਗਾਉਂਦੇ ਨਜ਼ਰ ਆਏ।

Punjab farmers launch war against agriculture ordinances says Joginder Yadav
ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਜੰਗ: ਜੋਗਿੰਦਰ ਯਾਦਵ

ਮਾਨਸਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਪੰਜਾਬ ਬੰਦ ਨੂੰ ਪੂਰਨ ਸਮਰਥਨ ਮਿਲਿਆ ਹੈ। ਮਾਨਸਾ ਵਿੱਚ ਵੀ ਕਿਸਾਨ ਜਥੇਬੰਦੀਆਂ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਨੇ ਇਨ੍ਹਾਂ 3 ਖੇਤੀਬਾੜੀ ਬਿੱਲਾਂ ਨੂੰ ਤਬਾਹ ਕਰਨ ਵਾਲੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਨੂੰ ਮਾਨਸਾ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਅਤੇ ਆਮ ਜਨਤਾ ਦਾ ਵੀ ਪੂਰਾ ਸਹਿਯੋਗ ਇਸ ਬੰਦ ਨੂੰ ਮਿਲਿਆ ਹੈ। ਮਾਨਸਾ ਦੇ ਹਜ਼ਾਰਾਂ ਨੌਜਵਾਨ ਇਸ ਲੋਕ ਲਹਿਰ ਦੌਰਾਨ ਆਪ ਮੁਹਾਰੇ ਸੜਕਾਂ 'ਤੇ ਉਤਰ ਕੇ ਬੀਜੇਪੀ ਅਤੇ ਨਰਿੰਦਰ ਮੋਦੀ ਵਿਰੋਧੀ ਨਾਅਰੇ ਲਗਾਉਂਦੇ ਨਜ਼ਰ ਆਏ। ਇਸ ਦੌਰਾਨ ਰੇਲਵੇ ਲਾਈਨਾਂ ਉੱਪਰ ਵੀ ਧਰਨਾ ਜਾਰੀ ਰਿਹਾ।

ਅੱਜ ਕਿਸਾਨ ਤੇ ਵਪਾਰਕ ਜਥੇਬੰਦੀਆਂ ਵੱਲੋਂ ਪਹਿਲਾਂ ਬਾਰ੍ਹਾਂ ਹੱਟਾਂ ਚੌਕ ਵਿੱਚ ਰੋਸ ਰੈਲੀ ਕਰਕੇ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਬਾਰ੍ਹਾਂ ਹੱਟਾਂ ਚੌਕ ਤੋਂ ਸਮੂਹ ਕਿਸਾਨ ਵਪਾਰੀ ਅਤੇ ਆਮ ਜਨਤਾ ਵੱਡਾ ਇਕੱਠ ਕਰਕੇ ਸ਼ਹਿਰ ਵਿਚੋਂ ਦੀ ਰੋਸ ਮਾਰਚ ਅਤੇ ਨਾਅਰੇਬਾਜ਼ੀ ਕਰਦੇ ਹੋਏ ਮਾਨਸਾ ਤਿੰਨਕੋਨੀ ਪਹੁੰਚੇ ਜਿਥੇ ਜਾ ਕੇ ਪੱਕਾ ਧਰਨਾ ਮੇਨ ਰੋਡ 'ਤੇ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।

ਇੱਥੇ ਆਲ ਇੰਡੀਆ ਕਿਸਾਨ ਸੰਗਠਨ ਦੇ ਕੁਆਰਡੀਨੇਟਰ ਜੋਗਿੰਦਰ ਯਾਦਵ ਨੇ ਇਸ ਧਰਨੇ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਦੀ ਦੂਸਰੀ ਲੜਾਈ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ ਜਿਸਦੀ ਪਹਿਲੀ ਵਿਕਟ ਦੇ ਤੌਰ 'ਤੇ ਅਕਾਲੀ ਦਲ ਨੂੰ ਮੋਦੀ ਸਰਕਾਰ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦੂਸਰੀ ਵਿਕਟ ਦੇ ਤੌਰ ’ਤੇ ਹਰਿਆਣਾ ਵਿੱਚ ਦੁਸ਼ਾਂਤ ਚੌਟਾਲਾ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਬੀਜੇਪੀ ਸਰਕਾਰ ਤੋਂ ਬਾਹਰ ਹੋਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਇਹ ਖੇਤੀ ਵਿਰੋਧੀ ਆਰਡੀਨੈਂਸ ਜਲਦੀ ਵਾਪਸ ਨਾ ਲਏ ਗਏ ਤਾਂ ਮੋਦੀ ਸਰਕਾਰ ਦੀ ਵਿਕਟ ਵੀ ਕਿਸਾਨ ਜਲਦੀ ਹੀ ਪੁੱਟ ਦੇਣਗੇ।

ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਕਿਸਾਨ, ਵਪਾਰੀ, ਮਜ਼ਦੂਰ ਅਤੇ ਆਮ ਲੋਕਾਂ ਨੇ ਬੰਦ ਦੇ ਸੱਦੇ ਨੂੰ ਵੱਡਾ ਹੁੰਗਾਰਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੇਕਰ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਪੰਜਾਬ ਦਾ ਕਿਸਾਨ ਇਸ ਤੋਂ ਵੀ ਵੱਡਾ ਸੰਘਰਸ਼ ਕਰੇਗਾ।

Last Updated : Sep 25, 2020, 9:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.