ਮਾਨਸਾ: ਸ਼ਹਿਰ ਦੇ ਕਈ ਵਾਰਡਾਂ ਦੇ ਲੋਕ ਸੀਵਰੇਜ ਓਵਰਫਲੋ ਦੀ ਸਮੱਸਿਆਵਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਚੱਲ ਰਹੇ ਹਨ। ਲੋਕ ਦੀ ਇਹ ਸਮੱਸਿਆ ਸੀਵਰੇਜ ਓਵਰਫਲੋ ਤੱਕ ਹੀ ਨਹੀਂ ਰੁੱਕ ਰਹੀ, ਹੁਣ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਅੰਦਰ ਦਾਖਲ ਹੋ ਰਿਹਾ ਹੈ ਜਿਸ ਕਾਰਨ ਤਰੇੜਾਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਮੁਤਾਬਕ ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ 'ਚ ਲਿਆਉਣ ਤੋ ਬਾਅਦ ਵੀ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਬਰਸਾਤੀ ਮੌਸਮ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਵਾਰਡ ਵਾਸੀਆਂ ਨੇ ਦੱਸਿਆ ਕਿ ਕਿ ਪਿਛਲੇ ਸਾਲ ਵੀ ਡੇਂਗੂ ਆਦਿ ਬੀਮਾਰੀਆਂ ਦੇ ਕਈ ਮਰੀਜ਼ ਸਾਹਮਣੇ ਆਏ ਸਨ, ਨਗਰ ਕੌਂਸਲ ਪ੍ਰਧਾਨ ਦਾ ਕਹਿਣਾ ਹੈ ਕਿ ਸਫਾਈ ਐਮ.ਆਰ.ਐਫ. ਪ੍ਰਾਜੈਕਟ ਦੇ ਤਹਿਤ ਕੀਤੀ ਜਾ ਰਹੀ ਹੈ, ਪਰ ਸੀਵਰੇਜ ਬੋਰਡ ਜਲਦ ਹੀ ਇਸ ਸਮੱਸਿਆ ਤੋ ਵੀ ਛੁਟਕਾਰਾ ਮਿਲ ਜਾਵੇਗਾ।