ਮਾਨਸਾ : ਮਾਨਸਾ ਬਰਨਾਲਾ ਰੋਡ ਤੇ ਪਏ ਵੱਡੇ ਵੱਡੇ ਖੱਡੇ ਇਨੀਂ ਦਿਨੀਂ ਰਾਤ ਸਮੇਂ ਅਤੇ ਦਿਨ ਦੇ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਇਨ੍ਹਾਂ ਖੱਡਾਂ ਦੇ ਵਿੱਚ ਵੱਜਣ ਦੇ ਨਾਲ ਵਾਹਨ ਆਪਣਾ ਸੰਤੁਲਨ ਖੋ ਬੈਠਦੇ ਹਨ ਜਿਸ ਕਾਰਨ ਵੱਡਾ ਹਾਦਸਾ ਹੋ ਜਾਂਦਾ ਹੈ ਰਾਹਗੀਰਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਹੀ ਇਸ ਸੜਕ ਤੋਂ ਗੁਜ਼ਰਦੇ ਨੇ ਪਰ ਵਿਭਾਗ ਵੱਲੋਂ ਇਸ ਸੜਕ ਦੀ ਹਾਲਤ ਸੁਧਾਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਰਾਹਗੀਰ ਲਾਭ ਰਾਜਸਥਾਨੀ ਮਨਿੰਦਰ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ ਇਸ ਸੜਕ ਤੋਂ ਗੁਜ਼ਰਦੇ ਨੇ ਅਤੇ ਸੜਕ ਦੇ ਵਿਚ ਇੰਨੇ ਵੱਡੇ ਖੱਡੇ ਨੇ ਕਿ ਜਦੋਂ ਗੱਡੀ ਰਫ਼ਤਾਰ ਤੇ ਆਉਂਦੀ ਹੈ ਤਾਂ ਤੁਰੰਤ ਇਕਦਮ ਬਰੇਕ ਵੱਜਣ ਕਾਰਨ ਇਨ੍ਹਾਂ ਖੱਡਿਆਂ ਦੇ ਵਿੱਚ ਗੱਡੀ ਜਾ ਡਿੱਗਦੀ ਹੈ।
ਜਿਸ ਕਾਰਨ ਹਾਦਸਾ ਹੋ ਜਾਂਦਾ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਸੜਕ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਵੱਡੇ ਹਾਦਸੇ ਨਾ ਹੋ ਸਕਣ ਅਤੇ ਇਨ੍ਹਾਂ ਖੱਡਿਆਂ ਦੇ ਵਿੱਚ ਵੱਜਣ ਕਾਰਨ ਕੀਮਤੀ ਜਾਨਾਂ ਬਚ ਸਕਣ।