ਦੱਸ ਦਈਏ, ਬੀਤੀ ਰਾਤ ਇਹ ਘਟਨਾ ਉਸ ਵੇਲੇ ਹੋਈ ਜਿਸ ਵੇਲੇ ਇੱਕ ਮਜਦੂਰ ਪਰਿਵਾਰ ਚੈਨ ਦੀ ਨੀਂਦ ਸੌਂ ਰਿਹਾ ਸੀ। ਇਸ ਦੌਰਾਨ ਪਤੀ-ਪਤਨੀ ਘਰ ਵਿੱਚ ਸੁੱਤੇ ਪਏ ਸੀ ਜਿਨ੍ਹਾਂ ਦੀ ਮਲਬੇ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।
ਮੀਂਹ ਕਾਰਨ ਡਿੱਗੀ ਛੱਤ
ਇਸ ਦੇ ਨਾਲ ਹੀ ਜਿਸ ਵੇਲੇ ਗੁਆਂਢੀਆਂ ਨੂੰ ਮਕਾਨ ਡਿੱਗਣ ਦੀ ਆਵਾਜ਼ ਸੁਣਾਈ ਦਿੱਤਾ ਤਾਂ ਉਨ੍ਹਾਂ ਨੇ ਮਲਬੇ ਨੂੰ ਹਟਾ ਕੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਭਿਜਵਾਇਆ ਗਿਆ। ਹਸਪਤਾਲ ਵਿੱਚ ਪਤਨੀ ਦੀ ਮੌਤ ਹੋ ਗਈ ਤੇ ਪਤੀ ਜ਼ੇਰੇ ਇਲਾਜ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।