ਮਾਨਸਾ: ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਦੌਰਾਨ ਘਰਾਂ ਦੇ ਵਿੱਚ ਵਿਹਲੇ ਬੈਠੇ ਬੱਚਿਆਂ ਦੇ ਮੁਕਾਬਲੇ ਕਰਵਾਉਣ ਦੇ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਆਨਲਾਈਨ ਕੋਰੋਨਾ ਵਾਇਰਸ ਦੇ ਵਿਸ਼ੇ 'ਤੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਪੇਂਟਿੰਗ ਮੁਕਾਬਲਿਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਤੇ ਪਹਿਲੇ ਅਤੇ ਦੂਜੇ ਨੰਬਰ 'ਤੇ ਆਉਣ ਵਾਲੇ ਬੱਚਿਆਂ ਨੂੰ ਐਸਡੀਐਮ ਮਾਨਸਾ ਨੇ ਸਨਮਾਨਿਤ ਕੀਤਾ। ਕੋਰੋਨਾ ਵਾਇਰਸ ਸਬੰਧੀ ਆਨਲਾਈਨ ਕਰਵਾਏ ਗਏ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੀ ਵਿਦਿਆਰਥਣ ਪਾਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੇ ਸਬੰਧੀ ਪੇਂਟਿੰਗ ਬਣਾਈ ਗਈ ਸੀ।
ਇਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਡਾਕਟਰ ਪੁਲਿਸ ਅਤੇ ਸਿਵਲ ਕਰਮਚਾਰੀ ਕਿਸ ਤਰ੍ਹਾਂ ਸਾਡੇ ਲਈ ਕੰਮ ਕਰ ਰਹੇ ਹਨ ਤੇ ਸਾਨੂੰ ਵੀ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਵਿਸ਼ੇ ਨੂੰ ਲੈ ਕੇ ਉਨ੍ਹਾਂ ਵੱਲੋਂ ਕੋਰੋਨਾ 'ਤੇ ਪੇਂਟਿੰਗ ਬਣਾਈ ਗਈ ਸੀ, ਜਿਸ ਦੇ ਲਈ ਉਸ ਦਾ ਪਹਿਲਾ ਸਥਾਨ ਆਇਆ ਹੈ।
ਉੱਥੇ ਹੀ ਵਿਦਿਆਰਥਣ ਦੀ ਨਾਕਸ ਨੇ ਦੱਸਿਆ ਕਿ ਉਸ ਨੇ ਕੋਰੋਨਾ ਵਾਇਰਸ ਸਬੰਧੀ ਕਰਵਾਏ ਗਏ ਨਹਿਰੂ ਯੁਵਾ ਕੇਂਦਰ ਵੱਲੋਂ ਆਨਲਾਈਨ ਮੁਕਾਬਲਿਆਂ 'ਚ ਹਿੱਸਾ ਲਿਆ ਸੀ ਅਤੇ ਉਸ ਦੇ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥਣ ਨਵਦੀਪ ਕੌਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਗਏ ਆਨਲਾਈਨ ਪੇਂਟਿੰਗ ਮੁਕਾਬਲਿਆਂ 'ਚ ਉਸ ਨੇ ਹਿੱਸਾ ਲਿਆ ਸੀ ਅਤੇ ਉਸ ਦਾ ਪਹਿਲਾ ਸਥਾਨ ਆਇਆ ਹੈ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪੁਲਵਾਮਾ 'ਚ ਸੁਰੱਖਿਆ ਬਲਾਂ ਨੇ 3 ਦਹਿਸ਼ਤਗਰਦ ਕੀਤੇ ਢੇਰ
ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਅਤੇ ਮੁੱਖ ਪ੍ਰਬੰਧਕ ਸੰਦੀਪ ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਕੋਰੋਨਾ ਵਾਇਰਸ ਦੇ ਦੌਰਾਨ ਬੱਚਿਆਂ ਦੇ ਆਨਲਾਈਨ ਪੇਂਟਿੰਗ ਮੁਕਾਬਲੇ ਕਰਵਾਏ ਗਏ ਸੀ, ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ 450 ਬੱਚਿਆਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਐਸਡੀਐਮ ਮਾਨਸਾ ਸਰਬਜੀਤ ਕੌਰ ਵੱਲੋਂ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਵਿੱਚ ਅੱਗੇ ਵੀ ਅਜਿਹੇ ਆਨਲਾਈਨ ਮੁਕਾਬਲਿਆਂ 'ਚੋਂ ਹਿੱਸਾ ਲੈਣ ਦੀ ਰੁਚੀ ਪੈਦਾ ਹੋ ਸਕੇ।