ਮਾਨਸਾ: ਸ਼ਹਿਰ ਤੋਂ ਖੋਖਰ ਰੋਡ ਤੱਕ ਜਾਂਦੀ ਅੰਡਰ ਬ੍ਰਿਜ ਤੋਂ ਫਲਾਈਓਵਰ ਤੱਕ ਸੜਕ ਦੀ ਮੁਰੰਮਤ ਦਾ ਕੰਮ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਸ਼ੁਰੂ ਕਰਵਾਇਆ ਗਿਆ। ਦੱਸ ਦਈਏ ਕਿ ਇਸ ਸੜਕ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਸੜਕ ਦੀ ਹਾਲਤ ਕਾਫੀ ਖਤਸਾ ਸੀ- ਵਿਧਾਇਕ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਸੀ। ਜਿਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਸੜਕ ਦੀ ਰਿਪੇਅਰ ਦੇ ਕੰਮ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਰਾਹਤ ਮਿਲੇਗੀ। ਨਾਲ ਹੀ ਕਈ ਜਾਨਾਂ ਵੀ ਬਚਾਇਆ ਜਾ ਸਕੇਗਾ। ਕਿਉਂਕਿ ਇਸ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ।
ਇਹ ਵੀ ਪੜੋ: ਫਿਲੌਰ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕੱਢੀ ਗਈ "ਪੰਜਾਬ ਬਚਾਓ ਹਾਥੀ ਯਾਤਰਾ"
ਪਿੰਡਾਂ ਸ਼ਹਿਰਾਂ ਨੂੰ ਮਿਲੇਗੀ ਰਾਹਤ
ਇਸ ਤੋਂ ਇਲਾਵਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਇਸ ਰਸਤੇ ਦੀ ਮੁਰੰਮਤ ਨਾਲ ਕਈ ਪਿੰਡਾਂ ਅਤੇ ਸ਼ਹਿਰ ਨੂੰ ਕਾਫੀ ਰਾਹਤ ਮਿਲੇਗੀ। ਦੱਸ ਦਈਏ ਕਿ ਇਸ ਮੌਕੇ ਕਾਰਜ ਸਾਧਕ ਅਫ਼ਸਰ ਮਾਨਸਾ ਰਵੀ ਕੁਮਾਰ ਜਿੰਦਲ, ਕੌਂਸਲਰ ਵਿਜੇ ਕੁਮਾਰ, ਕੌਂਸਲਰ ਵਿਸ਼ਾਲ ਜੈਨ ਗੋਲਡੀ, ਕੌਂਸਲਰ ਸੰਦੀਪ ਮਹੰਤ, ਕੌਂਸਲਰ ਨੇਮ ਚੰਦ, ਕੌਂਸਲਰ ਰਾਮਪਾਲ, ਸਤੀਸ਼ ਮਹਿਤਾ, ਗੁਰਚਰਨ ਸਿੰਘ ਚੌਹਾਨ, ਕਾਂਗਰਸੀ ਆਗੂ ਸੰਤਾ ਸਿੰਘ, ਮੌਜੂਦ ਸਨ।