ETV Bharat / state

ਡੈਮੋਕਰੈਟਿਕ ਟੀਚਰ ਫਰੰਟ ਯੂਨੀਅਨ ਵੱਲੋਂ ਕਿਸਾਨਾਂ ਦੀ ਹਮਾਇਤ ’ਚ ਮਾਰਚ

ਡੈਮੋਕ੍ਰੇਟਿਕ ਟੀਚਰ ਫਰੰਟ ਦਾ ਸੂਬਾ ਪੱਧਰੀ ਇਜਲਾਸ ਸ਼ਹਿਰ ਦੇ ਗਊਸ਼ਾਲਾ ਭਵਨ ਵਿੱਚ ਹੋਇਆ। ਇਸ ਇਜਲਾਸ ਦੌਰਾਨ ਸੂਬੇ ਭਰ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਤਸਵੀਰ
ਤਸਵੀਰ
author img

By

Published : Jan 15, 2021, 7:19 PM IST

ਮਾਨਸਾ: ਡੈਮੋਕ੍ਰੇਟਿਕ ਟੀਚਰ ਫਰੰਟ ਦਾ ਸੂਬਾ ਪੱਧਰੀ ਇਜਲਾਸ ਸ਼ਹਿਰ ਦੇ ਗਊਸ਼ਾਲਾ ਭਵਨ ਵਿੱਚ ਹੋਇਆ। ਇਸ ਇਜਲਾਸ ਦੌਰਾਨ ਸੂਬੇ ਭਰ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਦੋ ਦਿਨਾ ਇਜਲਾਸ ਦੌਰਾਨ ਅਧਿਆਪਕਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਸ਼ੈਸਨ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਉਂਤਬੰਦੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਕਿਸਾਨੀ ਅੰਦੋਲਨ ਦੀ ਵੀ ਹਮਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਹਮਾਇਤ ’ਚ ਯੂਨੀਅਨ ਵੱਲੋਂ ਮਾਰਚ ਕੀਤਾ ਗਿਆ। ਵਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਜਾ ਪੰਜਾਬ ਸਰਕਾਰ ਜੋ ਸਿੱਖਿਆ ਵਿਰੋਧੀ ਨੀਤੀਆਂ ਹਨ, ਉਨ੍ਹਾਂ ਗਲਤ ਨੀਤੀਆਂ ਦਾ 'ਡੈਮੋਕਰਟਿਕ ਟੀਚਰਜ਼ ਫਰੰਟ ਪੰਜਾਬ' ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੇ ਨਵੇਂ ਭਰਤੀ ਹੋ ਰਹੇ ਅਧਿਆਪਕਾਂ ਦੇ ਹੱਕਾਂ ਲਈ ਵੀ ਯੂਨੀਅਨ ਵੱਲੋਂ ਆਵਾਜ਼ ਬੁਲੰਦ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.