ਮਾਨਸਾ: 'ਅਧਿਆਪਕ ਦਿਵਸ' ਮੌਕੇ ਅਧਿਆਪਕ ਅਮਰਜੀਤ ਸਿਘ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਅਮਰਜੀਤ ਸਿਘ ਨੂੰ ਇਹ ਸਨਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਦਿੱਤਾ ਗਿਆ। ਅਧਿਆਪਕ ਅਮਰਜੀਤ ਸਿਘ ਨੇ ਦੱਸਿਆ ਕਿ ਇਹ ਸਨਮਾਨ ਸਭ ਦੇ ਸਾਥ ਕਾਰਨ ਮਿਲਿਆ ਹੈ। ਬੱਚੇ ਅਧਿਆਪਕਾਂ ਨਾਲ ਸਭ ਤੋਂ ਵੱਧ ਸਮਾਂ ਬਤੀਤ ਕਰਦੇ ਹਨ, ਇਸ ਲਈ ਉਸ ਸਮੇਂ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ। ਉਸ ਸਮੇਂ ਦੀ ਸਹੀ ਵਰਤੋਂ ਕਰਦਿਆਂ ਬੱਚਿਆਂ ਨੂੰ ਸਮਝਾਉਣ ਲਈ ਸਮਾਰਟ ਕਲਾਸ ਰੂਮ ਤਿਆਰ ਕਰਵਾਏ ਗਏ।
ਮਾਨਸਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਅਮਰਜੀਤ ਸਿਘ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਵਾਰਡ ਉਨ੍ਹਾਂ ਸਭ ਲਈ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ, ਪਿੰਡ ਦੇ ਸਰਪੰਚ ਤੋਂ ਲੈਕੇ ਬਾਹਰ ਰਹਿੰਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੋਣ ਦਿੱਤੀ। 2006 ਤੋਂ ਬਹੁਤ ਮਿਹਨਤ ਕੀਤੀ ਜਿਸ ਕਾਰਨ ਮਾਨਸਾ ਦੇ 4 ਸਕੂਲਾਂ ਦਾ ਨਕਸ਼ਾ ਬਦਲ ਗਿਆ ਅਤੇ ਅੱਜ ਉਸਦਾ ਨਤੀਜਾ ਸਾਹਮਣੇ ਆਇਆ ਹੈ।