ਮਾਨਸਾ : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੋ ਆਪਣੀ ਗਾਇਕੀ ਨਾਲ ਪੰਜਾਬ ਅਤੇ ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਨਾਮਣਾ ਖੱਟ ਕੇ ਗਿਆ ਹੈ। ਇਸ ਦੀ ਉਦਾਹਰਣ ਹੈ ਬ੍ਰਿਟਿਸ਼ ਗਾਇਕ ਅਤੇ ਰੈਪਰ ਜੋ ਖਾਸ ਤੌੜ 'ਤੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਪੰਜਾਬ ਪਿੰਡ ਮੂਸਾ ਪਹੁੰਚੇ ਹਨ। ਦਸਦੀਏ ਕਿ 11 ਜੂਨ ਨੂੰ ਗਾਇਕ ਦਾ 31ਵਾਂ ਜਨਮ ਦਿਨ ਮਨਾਇਆ ਗਿਆ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ। ਇਸ ਵਿਚਕਾਰ ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ (Stefflon Don) ਮਾਨਸਾ ਪਿੰਡ ਮਾਪਿਆਂ ਨਾਲ ਜਨਮ ਦਿਨ ਮਨਾਇਆ ਅਤੇ ਹੁਣ ਉਹਨਾਂ ਵੱਲੋਂ ਮੂਸਾ ਪਿੰਡ ਦੀ ਸਭ ਤੋਂ ਗਰੀਬ ਬਸਤੀ ਦੇ ਲੋਕਾਂ ਨੂੰ ਰਾਸ਼ਨ ਵੰਡਿਆ ਹੈ।
ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ : ਮਸ਼ਹੂਰ ਰੈਪਰ ਸਟੈਫੀਲਨ ਡਾਨ ਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਅੱਜ ਮਾਨਸਾ ਦੇ ਠੂਠਿਆਂਵਾਲੀ ਰੋਡ ਤੇ ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਵੱਲੋਂ ਇੱਕ ਵੱਡਾ ਟਰੱਕ ਭਰਕੇ ਰਾਸ਼ਨ ਦਾ ਲਿਆਂਦਾ ਗਿਆ ਅਤੇ ਇਨ੍ਹਾਂ ਪਰਿਵਾਰਾਂ ਨੂੰ ਝੁੱਗੀ ਝੋਪੜੀ ਦੇ ਵਿੱਚ ਪਹੁੰਚ ਕੇ ਰਾਸ਼ਨ ਵੰਡਿਆ ਤਾਂ ਜੋ ਗਰੀਬ ਲੋਕ ਕੁਝ ਸਮੇਂ ਦਾ ਖਾਣਾਂ ਖਾ ਸਕਣ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਇਹਨਾਂ ਪਰਿਵਾਰਾਂ ਕੋਲ ਕੋਰੋਨਾ ਮਹਾਂਮਾਰੀ ਦੇ ਦੌਰਾਨ ਖੁਦ ਰਾਸ਼ਨ ਵੰਡਣ ਦੇ ਲਈ ਆਉਂਦਾ ਸੀ ਅਤੇ ਇਹਨਾਂ ਦੇ ਝੁੱਗੀ ਝੋਪੜੀਆਂ ਦੇ ਵਿੱਚ ਆ ਕੇ ਸਿੱਧੂ ਰਾਸ਼ਨ ਦੇ ਕੇ ਜਾਂਦਾ ਸੀ। ਆਪਣੇ ਪੁੱਤਰ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਰੈਪਰ ਸਟੀਫਲੋਨ ਡੌਨ ਨਾਲ ਪਹੁੰਕੇ ਰਾਸ਼ਨ ਵੰਡਿਆ ਇਸ ਦੌਰਾਨ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਵਿਸ਼ਵਾਸ਼ ਵੀ ਦਿਵਾਇਆ ਕਿ ਜਦੋਂ ਵੀ ਉਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੋਵੇਗੀ।
- Haryana Farmer Protest: ਅਲਟੀਮੇਟਮ ਖ਼ਤਮ, ਨਹੀਂ ਮੰਨੀਆਂ ਗਈਆਂ ਕਿਸਾਨਾਂ ਦੀਆਂ ਮੰਗਾਂ, ਅੱਜ ਹਰਿਆਣਾ 'ਚ SKM ਦੀ ਬੈਠਕ
- Ex. CM Channi: ਅੱਜ ਸਾਬਕਾ ਸੀਐੱਮ ਚੰਨੀ ਵਿਜੀਲੈਂਸ ਅੱਗੇ ਹੋਣਗੇ ਪੇਸ਼, ਇਸ ਮਾਮਲੇ 'ਚ ਹੋ ਰਹੀ ਕਾਰਵਾਈ
- Rozgar Mela: 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਤੋਹਫਾ, ਪੀਐਮ ਮੋਦੀ ਸੌਂਪਣਗੇ ਨਿਯੁਕਤੀ ਪੱਤਰ
ਬ੍ਰਿਟਿਸ਼ ਰੈਪਰ ਸਟੀਫਲੋਨ ਡੌਨ ਨੇ ਸਰਕਾਰ ਤੋਂ ਕੀਤੀ ਅਪੀਲ : ਸਿੱਧੂ ਮੂਸੇਵਾਲੇ ਦਾ ਪਰਿਵਾਰ ਉਨ੍ਹਾਂ ਤੱਕ ਰਾਸ਼ਨ ਜ਼ਰੂਰ ਪਹੁੰਚਾਏਗਾ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਹਨਾਂ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਹਮੇਸ਼ਾ ਹੀ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਸੀ ਅਤੇ ਉਸਨੇ ਕਦੇ ਸਾਨੂੰ ਵੀ ਇਸ ਸਬੰਧੀ ਦੱਸਿਆ ਤੱਕ ਨਹੀਂ ਸੀ। ਪਰ ਸਿੱਧੂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਪਤਾ ਲੱਗਾ ਕਿ ਸਿੱਧੂ ਇਨ੍ਹਾਂ ਪਰਿਵਾਰਾਂ ਤੱਕ ਵੀ ਰਾਸ਼ਨ ਪਹੁੰਚਾਉਂਦਾ ਸੀ ਅਤੇ ਅੱਜ ਵੀ ਇਹਨਾਂ ਪਰਿਵਾਰਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ ਕਿ ਉਹ ਆਪਣੇ ਪੁੱਤਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਇਸੇ ਤਰ੍ਹਾਂ ਅੱਗੇ ਵੀ ਜਾਰੀ ਰੱਖਣਗੇ ਅਤੇ ਅਜਿਹੇ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਦੇ ਰਹਿਣਗੇ। ਇਸ ਮੌਕੇ ਸਟੀਫਲੋਨ ਡੌਨ ਨੇ ਕਿਹਾ ਕਿ ਸਿੱਧੂ ਵਾਂਗ ਅਸੀਂ ਵੀ ਇਹਨਾਂ ਆਮ ਲੋਕਾਂ ਵਿਚ ਵਿਚਰ ਰਹੇ ਹਾਂ ਸਾਨੂ ਚੰਗਾ ਲੱਗ ਰਿਹਾ ਹੈ ਅਤੇ ਜੋ ਪਿਆਰ ਸਿੱਧੂ ਮੂਸੇਵਾਲਾ ਨੇ ਕਮਾਇਆ ਅੱਜ ਸਾਨੂੰ ਵੀ ਓਹੀ ਪਿਆਰ ਮਿਲ ਰਿਹਾ ਹੈ। ਇਸ ਮੌਕੇ ਸਟੀਫਲੋਨ ਡੌਨ ਨੇ ਸੂਬਾ ਸਰਕਾਰ ਤੋਂ ਅਪੀਲੀ ਕੀਤੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ ਦਿੱਤਾ ਜਾਵੇ।