ETV Bharat / state

Mansa Flood: ਹਰ ਪਾਸੇ ਪਾਣੀ ਹੀ ਪਾਣੀ, ਮਾਨਸਾ ਦੇ ਲੋਕਾਂ ਨੂੰ ਬਚਾਉਣ ਵਿੱਚ ਲੱਗੀ ਫੌਜ - Mansa Flood

ਜ਼ਿਲ੍ਹਾ ਮਾਨਸਾ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ ਤੇ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ। ਪਾਣੀ ਦੇ ਨਾਲ ਘਿਰੇ ਘਰਾਂ ਦੇ ਵਿੱਚ ਬਜ਼ੁਰਗਾਂ, ਬੱਚਿਆਂ ਨੂੰ ਕੱਢਣ ਦੇ ਲਈ ਆਰਮੀ ਦੀਆਂ ਟੀਮਾਂ ਜਾਨ ਜੋਖ਼ਮ ਦੇ ਵਿੱਚ ਪਾ ਕੇ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਸਾਡੇ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ।

Mansa Flood
Mansa Flood
author img

By

Published : Jul 20, 2023, 11:09 AM IST

ਮਾਨਸਾ ਦੇ ਲੋਕਾਂ ਨੂੰ ਬਚਾਉਣ ਵਿੱਚ ਲੱਗੀ ਫੌਜ

ਮਾਨਸਾ: ਪੰਜਾਬ 'ਚ ਹਰ ਪਾਸੇ ਹੜ੍ਹਾਂ ਦਾ ਕਹਿਰ ਹੈ, ਮਾਨਸਾ ਜ਼ਿਲ੍ਹਾ ਵੀ ਘੱਗਰ ਦਾ ਕਹਿਰ ਝੱਲ ਰਿਹਾ ਹੈ। ਇਸ ਮੁਸੀਬਤ ਦੀ ਘੜੀ 'ਚ ਲੋਕਾਂ ਲਈ ਆਰਮੀ ਮਸੀਹਾ ਬਣ ਕੇ ਪਹੁੰਚੀ ਹੈ। ਪਾਣੀ ਦੇ ਨਾਲ ਘਿਰੇ ਘਰਾਂ ਦੇ ਵਿੱਚ ਬਜ਼ੁਰਗਾਂ, ਬੱਚਿਆਂ ਨੂੰ ਕੱਢਣ ਦੇ ਲਈ ਆਰਮੀ ਦੀਆਂ ਟੀਮਾਂ ਜਾਨ ਜੋਖ਼ਮ ਦੇ ਵਿੱਚ ਪਾ ਕੇ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਸਾਡੇ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ ਜੋ ਆਰਮੀ ਦੇ ਰੈਸਕਿਊ ਨੂੰ ਬਿਆਨ ਕਰਦੀਆਂ ਹਨ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ ਹਨ।

ਘੱਗਰ ਦਾ ਕਹਿਰ: ਮਾਨਸਾ ਜ਼ਿਲ੍ਹੇ ਦੇ ਵਿੱਚ ਬੀਤੇ ਦਿਨਾਂ ਤੋਂ ਘੱਗਰ ਵਿੱਚ ਪਏ ਵੱਡੇ ਪਾੜ ਕਰਨ ਘੱਗਰ ਦਾ ਪਾਣੀ ਪਿੰਡਾਂ ਅਤੇ ਖੇਤਾਂ ਵਿੱਚ ਤਬਾਹੀ ਮਚਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹੋਈ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਉੱਥੇ ਹੀ ਲੋਕਾਂ ਵੱਲੋਂ ਬਣਾਏ ਗਏ ਘਰ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਹਾਲਾਤ ਇਹ ਹਨ ਕਿ ਕੁੱਝ ਲੋਕ ਆਪਣੇ ਬੱਚੇ ਅਤੇ ਆਪਣਾ ਸਮਾਨ ਲੈ ਕੇ ਟਰੈਕਟਰ ਟਰਾਲੀਆਂ ਰਾਹੀਂ ਰਿਸ਼ਤੇਦਾਰੀ ਵਿੱਚ ਪਹੁੰਚ ਚੁੱਕੇ ਹਨ, ਪਰ ਕੁਝ ਪਿੰਡਾਂ ਵਿੱਚ ਲੋਕ ਹਾਲੇ ਵੀ ਪਾਣੀ ਦੇ ਵਿੱਚ ਘਿਰੇ ਹੋਏ ਹਨ। ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਆਰਮੀ ਦੀ ਟੀਮ ਮਸੀਹਾ ਬਣ ਕੇ ਪਹੁੰਚੀ ਹੈ ਅਤੇ ਆਪਣੀ ਜਾਨ 'ਤੇ ਖੇਡ ਕੇ ਬੱਚੇ, ਬਜ਼ੁਰਗ ਅਤੇ ਆਮ ਲੋਕਾਂ ਨੂੰ ਘਰਾਂ ਵਿਚੋਂ ਕਿਸ਼ਤੀਆਂ ਰਾਹੀਂ ਕੱਢ ਕੇ ਸੁਰੱਖਿਅਤ ਜਗ੍ਹਾ ਉੱਤੇ ਲਿਜਾਇਆ ਜਾ ਰਿਹਾ ਹੈ ।

ਲਗਾਤਾਰ ਕੰਮ 'ਚ ਲੱਗੀ ਮਿਲਟਰੀ: ਸਰਦੂਲਗੜ੍ਹ ਦੇ ਨਾਲ ਲੱਗਦੇ ਏਰੀਏ ਵਿੱਚ ਮਿਲਟਰੀ ਲਗਾਤਾਰ ਕੰਮ ਕਰ ਰਹੀ ਹੈ । ਲੋਕਾਂ ਦਾ ਚਾਹੇ ਫਸਲ ਅਤੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਲੋਕਾਂ ਨੂੰ ਬਚਾਉਣ ਦੇ ਲਈ ਸਮਾਜ ਸੇਵੀਆਂ ਅਤੇ ਮਿਲਟਰੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਣੀ ਵਿੱਚ ਘੇਰੇ ਕੁਝ ਲੋਕ ਆਪਣਾ ਸਮਾਨ ਲੈ ਕੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਬੈਠੇ ਹਨ ਜਿਸ ਦੇ ਚੱਲਦੇ ਇੱਕ ਬਜ਼ੁਰਗ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਭਾਵੁਕ ਹੋ ਗਿਆ। ਉਨਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਠ ਏਕੜ ਜ਼ਮੀਨ ਠੇਕੇ ਉੱਪਰ ਲੈ ਕੇ ਖੇਤੀ ਕੀਤੀ ਸੀ ਜੋ ਫ਼ਸਲ ਪਾਣੀ ਨਾਲ ਘਿਰ ਚੁੱਕੀ ਹੈ ਅਤੇ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਫ਼ਿਰ ਦੁਬਾਰਾ ਪ੍ਰਸ਼ਾਸ਼ਨ ਅਤੇ ਸਰਕਾਰ ਜੇ ਕਿਸੇ ਨੁਮਾਇੰਦੇ ਨੇ ਸਾਰ ਨਹੀਂ ਲਈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਦਦ ਕਰੇ।

ਕਿਸਾਨਾਂ ਨੂੰ ਚਿੰਤਾ: ਕਿਸਾਨਾਂ ਨੂੰ ਇਸ ਗੱਲ ਦਾ ਵੀ ਡਰ ਸਤਾ ਰਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਮਦਦ ਨਾ ਕੀਤੀ ਗਈ ਤਾਂ ਕਿਸਾਨਾਂ ਨੇ ਤਬਾਹ ਹੋ ਜਾਣਾ ਹੈ। ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਦੂਜੇ ਪਾਸੇ ਕੁਦਰਤੀ ਦੀ ਕਰੋਪੀ ਨੇ ਉਨਹਾਂ ਦਾ ਸਭ ਕੁੱਝ ਤਬਾਹ ਕਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.