ਮਾਨਸਾ: ਕਿਸਾਨ ਜਥੇਬੰਦੀਆਂ ਨੇ ਸਥਾਨਕ ਵਾਰਡ ਨੰਬਰ 6 ਤੋਂ ਬੀਜੇਪੀ ਉਮੀਦਵਾਰ ਵੱਲੋਂ ਆਪਣਾ ਚੋਣ ਦਫ਼ਤਰ ਖੋਲ੍ਹੇ ਜਾਣ ਦੇ ਕਿਸਾਨ ਜਥੇਬੰਦੀਆਂ ਨੇ ਦਫਤਰ ਦਾ ਘਿਰਾਓ ਕਰ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਥੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਸ਼ਹਿਰ ਵਿੱਚ ਬੀਜੇਪੀ ਨੇ 14 ਵਾਰਡਾਂ ਵਿੱਚ ਆਪਣੇ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰੇ ਹਨ। ਉੱਥੇ ਬੀਜੇਪੀ ਦੇ ਵਾਰਡ ਨੰਬਰ 6 ਤੋਂ ਨਿਪੁੰਨ ਗੋਇਲ ਦਾ ਦਫ਼ਤਰ ਖੋਲ੍ਹਿਆ ਜਾ ਰਿਹਾ ਸੀ ਜਿਸ ਦੀ ਭਿਣਕ ਪੈਂਦੇ ਹੀ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦਫਤਰ ਦਾ ਘਿਰਾਓ ਕਰ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਨੂੰ ਦਿੱਲੀ ਵਿੱਚ ਆਪਣੀ ਗੱਲ ਰੱਖਣ ਲਈ ਦਿੱਲੀ ਦਾਖ਼ਲ ਨਹੀਂ ਹੋਣ ਦੇ ਰਹੀ। ਕਿਸਾਨ ਲੰਮੇ ਸਮੇਂ ਤੋਂ ਸੜਕਾਂ ਉੱਪਰ ਆਪਣੇ ਹੱਕਾਂ ਲਈ ਰੁਲ ਰਹੇ ਹਨ ਅਤੇ ਬੀਜੇਪੀ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਲਈ ਆਪਣੀ ਰਾਜਨੀਤੀ ਚਮਕਾਉਣ ਲੱਗੀ ਹੈ ਜੋ ਕਦੇ ਵੀ ਹੋਣ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੇ ਦੇਸ਼ ਨੂੰ ਅਡਾਨੀ ਅੰਬਾਨੀਆਂ ਦੇ ਹੱਥ ਵੇਚ ਦਿੱਤਾ ਹੈ ਅਤੇ ਦਿੱਲੀ ਕਿਸਾਨ ਸ਼ਹੀਦੀਆਂ ਦੇ ਰਹੇ ਹਨ ਅਤੇ ਸਰਕਾਰ ਕਿਸਾਨਾਂ ਦੀ ਗੱਲ ਸੁਣ ਕੇ ਰਾਜ਼ੀ ਨਹੀਂ । ਇਸ ਲਈ ਉਹ ਬੀਜੇਪੀ ਨੂੰ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ ਇਸ ਲਈ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਉਹ ਪਿੱਛੇ ਨਹੀਂ ਹਟਣਗੇ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦਫਤਰ ਦੇ ਘਿਰਾਓ ਬਾਰੇ ਬੋਲਦੇ ਹੋਏ ਬੀਜੇਪੀ ਆਗੂ ਨੇ ਕਿਹਾ ਕਿ ਕਿਸਾਨ ਬੀਜੇਪੀ ਨੂੰ ਜਮਹੂਰੀਅਤ ਦੇ ਹੱਕ ਤੋਂ ਵਾਂਝਾ ਕਰ ਰਹੇ ਹਨ ਜੋ ਸਰਾਸਰ ਗ਼ਲਤ ਹੈ।