ETV Bharat / state

ਡ੍ਰੈਗਨ ਫਰੂਟ ਦੀ ਖੇਤੀ ਕਰ ਮਾਨਸਾ ਦੇ ਨੌਜਵਾਨ ਕਿਸਾਨ ਨੇ ਪੇਸ਼ ਕੀਤੀ ਮਿਸਾਲ

ਮਾਨਸਾ ਦੇ ਪਿੰਡ ਭਾਦੜਾ ਦੇ 21 ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਰਵਾਇਤੀ ਖੇਤੀ ਦੀ ਬਜਾਏ ਡ੍ਰੈਗਨ ਫਰੂਟ ਦੀ ਖੇਤੀ ਕਰਨ ਦਾ ਉਪਰਾਲਾ ਕੀਤਾ ਹੈ। ਇਸ ਦੇ ਤਹਿਤ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਜ ਲੱਖ ਰੁਪਏ ਸਲਾਨਾ ਕਮਾਈ ਕੀਤੀ ਜਾ ਸਕਦੀ ਹੈ।

ਨੌਜਵਾਨ ਕਿਸਾਨ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ

author img

By

Published : Dec 9, 2019, 1:33 PM IST

ਮਾਨਸਾ : ਪੰਜਾਬ ਦੇ ਕਿਸਾਨ ਰਵਾਇਤੀ ਫਸਲਾਂ ਝੋਨੇ ਅਤੇ ਕਣਕ ਨੂੰ ਹੀ ਮਹੱਤਤਾ ਦੇ ਰਹੇ ਹਨ। ਝੋਨੇ ਦੀ ਫ਼ਸਲ ਕਾਰਨ ਪੰਜਾਬ 'ਚ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ 'ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਮਾਹਿਰਾਂ ਵੱਲੋਂ ਵੀ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਅਪਣਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।

ਅਜਿਹੇ ਮਾਹੌਲ 'ਚ ਮਾਨਸਾ ਦੇ ਪਿੰਡ ਭਾਦੜਾ ਦੇ 21 ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਰਵਾਇਤੀ ਖੇਤੀ ਨੂੰ ਛੱਡ ਬਦਲਵੀਂ ਖੇਤੀ ਕਰਨ ਨੂੰ ਪਹਿਲ ਦਿੱਤੀ ਹੈ। ਇਸ ਬਦਲਵੀਂ ਖੇਤੀ ਦੇ ਤਹਿਤ ਅਮਨਦੀਪ ਸਿੰਘ ਨੇ ਆਪਣੇ ਦੋ ਏਕੜ ਜ਼ਮੀਨ 'ਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਹੈ। ਇਸ ਦੇ ਲਈ ਉਸ ਨੇ ਖੇਤਾਂ 'ਚ ਸੀਮੇਂਟ ਦੇ 800 ਖੰਭੇ ਲਗਾ ਕੇ ਡ੍ਰੈਗਨ ਫਰੂਟ ਦੀ 12 ਵੱਖ-ਵੱਖ ਕਿਸਮਾਂ ਦੇ ਤਿੰਨ ਹਜ਼ਾਰ ਤੋਂ ਵੱਧ ਬੂੱਟੇ ਲਗਾਏ ਹਨ। ਇਹ ਬੂੱਟੇ ਅਗਲੇ ਸਾਲ ਫਸਲ ਦੇਣ ਲਈ ਤਿਆਰ ਹਨ।

ਨੌਜਵਾਨ ਕਿਸਾਨ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ

ਹੋਰ ਪੜ੍ਹੋ :ਈਟੀਵੀ ਭਾਰਤ ਨੇ ਜਿੱਤਿਆ ਕੋਇਰ ਕੇਰਲ ਅਵਾਰਡ 2019

ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਡ੍ਰੈਗਨ ਫਰੂਟ ਇੱਕ ਬਾਗਵਾਨੀ ਖੇਤੀ ਦੀ ਕਿਸਮ ਹੈ। ਸਭ ਤੋਂ ਪਹਿਲਾਂ ਉਹ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇ ਅਤੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਡ੍ਰੈਗਨ ਫਰੂਟ ਦੀਆਂ ਕਲਮਾਂ ਲਿਆ ਕਿ ਇੱਕ ਟਰਾਇਲ ਦੇ ਤੌਰ ਤੇ ਇਸ ਦੀ ਖੇਤੀ ਕਰਨੀ ਸ਼ੁਰੂ ਕੀਤੀ। ਅਮਨਦੀਪ ਨੇ ਕਿਹਾ ਕਿ ਮੌਜੂਦ ਸਮੇਂ 'ਚ ਘਾਟੇ ਦੀ ਮਾਰ ਝੇਲ ਰਹੇ ਖੇਤੀਬਾੜੀ ਕਿੱਤੇ ਨੂੰ ਬਚਾਉਣ ਲਈ ਫਸਲੀ ਚੱਕਰ ਚੋਂ ਨਿਕਲ ਕੇ ਬਦਲਵੀਂ ਖੇਤੀ ਨੂੰ ਅਪਨਾਉਣਾ ਜ਼ਰੂਰੀ ਹੈ। ਅਮਨਦੀਪ ਸਿੰਘ ਨੇ ਹੋਰ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਖੇਤਾਂ ਵਿੱਚ ਹੀ ਕੰਮ ਕਰਨ ਅਤੇ ਇਥੇ ਹੀ ਵੱਖਰੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

Intro:ਤਿੰਨ ਸਾਲ ਪਹਿਲਾਂ ਮਾਨਸਾ ਦੇ ਪਿੰਡ ਭਾਦੜਾ ਦੇ 21ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਉਪਰਾਲਾ ਕਰਦੇ ਹੋਏ ਦੋ ਏਕੜ ਜ਼ਮੀਨ ਵਿੱਚ ਅਮਰੀਕਨ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਹੈ ਜਿਸ ਨੇ ਖੇਤ ਵਿੱਚ ਸੀਮਿੰਟ ਦੇ 800 ਖੰਭੇ ਲਗਾ ਕੇ ਡ੍ਰੈਗਨ ਫਰੂਟ ਦੀ 12 ਵੱਖ ਵੱਖ ਕਿਸਮਾਂ ਤਿੰਨ ਹਜ਼ਾਰ ਤੋਂ ਜ਼ਿਆਦਾ ਪੌਦੇ ਲਗਾਏ ਹਨ ਜੋ ਅਗਲੇ ਸਾਲ ਫਲ ਦੇਣਗੇ ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਘਾਟੇ ਵਿੱਚ ਜਾ ਰਹੀ ਖੇਤੀ ਨੂੰ ਬਚਾਉਣ ਦੇ ਲਈ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਫਸਲੀ ਵਿਭਿੰਨਤਾ ਅਪਣਾਉਣੀ ਬਹੁਤ ਜ਼ਰੂਰੀ ਹੈ

Body:ਮਾਨਸਾ ਦੇ ਪਿੰਡ ਪਾਤੜਾਂ ਦੇ ਇੱਕ ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਖੇਤੀਬਾੜੀ ਨੂੰ ਲਾਹੇਬੰਦ ਧੰਦਾ ਬਣਾਉਣ ਦੇ ਲਈ ਉਪਰਾਲਾ ਕਰਦੇ ਹੋਏ ਤਿੰਨ ਸਾਲ ਪਹਿਲਾਂ ਦੋ ਏਕੜ ਜ਼ਮੀਨ ਵਿੱਚ ਵਿਦੇਸ਼ੀ ਡਰਾਇੰਗ ਫਰੂਟ ਦੀ ਖੇਤੀ ਸ਼ੁਰੂ ਕੀਤੀ ਹੈ ਅਮਨ ਦੁਆਰਾ ਆਪਣੇ ਖੇਤ ਵਿੱਚ ਸੀਮਿੰਟ ਦੇ 800 ਖੰਭਿਆਂ ਦੇ ਨਾਲ ਡ੍ਰੈਗਨ ਫਰੂਟ ਦੀ ਤਿੰਨ ਹਜ਼ਾਰ ਪੌਦੇ ਲਗਾਏ ਹਨ ਪਿੰਡ ਦੇ ਵਿਦੇਸ਼ੀ ਭਾਰਤ ਦੀ ਖੇਤੀ ਕਰਨ ਸਬੰਧੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਗੁਜਰਾਤ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਦੇਖੀ ਫਿਰ ਪਰਿਵਾਰ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਪਿੰਡ ਵਿੱਚ ਖੇਤੀ ਸ਼ੁਰੂ ਕੀਤੀ ਅਮਨਦੀਪ ਨੇ ਦੱਸਿਆ ਕਿ ਪਹਿਲਾਂ ਉਸ ਨੇ ਖੰਭੇ ਲਗਾਏ ਖੇਤੀ ਸ਼ੁਰੂ ਕੀਤੀ ਜੋ ਹੁਣ 800 ਖੰਭੇ ਲਗਾ ਕੇ ਬਾਰਾਂ ਕਿਸਮਾਂ ਡ੍ਰੈਗਨ ਫਰੂਟ ਦੀਆਂ ਲਗਾਈਆਂ ਹਨ ਨੌਜਵਾਨ ਕਿਸਾਨ ਅਮਨਦੀਪ ਸਿੰਘ ਨੇ ਹੋਰ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਖੇਤਾਂ ਵਿੱਚ ਹੀ ਕੰਮ ਕਰਨ ਅਤੇ ਇਥੇ ਹੀ ਵੱਖਰੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਨੇ

One to One Kuldip Dhaliwal and Farmar young Amandeep Singh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.