ਮਾਨਸਾ: ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ 'ਚ ਇੱਕ ਅਣਸੁਖਾਵੀਂ ਘਟਨਾ ਵਾਪਰੀ। ਸੜਕ ਹਾਦਸੇ ਦੌਰਾਨ ਮਾਨਸਾ ਦੇ ਇੱਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇੱਕ ਜ਼ਖ਼ਮੀ ਵੀ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਵੇਰੇ 4 ਵਜੇ ਦੇ ਕਰੀਬ ਹਰਿਆਣਾ ਦੇ ਰੋਹਤਕ ਤੇ ਹਾਂਸੀ ਦੇ ਵਿਚਕਾਰ ਪਿੰਡ ਮੁਢਾਲ ਕੋਲ ਆਪਚੇ ਟਰੈਕਟਰ ਟਰਾਲੀ ਰਾਹੀ ਅੱਗੇ ਵੱਧ ਰਹੇ ਸੀ ਤੇ ਪਿਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।
ਹਰਿਆਣਾ ਪੁਲਿਸ ਨੇ ਕੀਤਾ ਕੇਸ ਦਰਜ
ਇਸ ਅਣਸੁਖਾਂਵੀ ਘਟਨਾ ਦੇ ਮੁਲਜ਼ਮ 'ਤੇ ਹਰਿਆਣਾ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਟਵੀਟ ਜ਼ਰੀਏ ਦਿੱਤੀ।
-
#HaryanaPolice has registered a case against a truck driver who hit a tractor-trolley from behind in Mundhal, Bhiwani leading to the death of a protesting farmer going to Delhi. @nsvirk @cmohry @BhiwaniPolice
— Haryana Police (@police_haryana) November 27, 2020 " class="align-text-top noRightClick twitterSection" data="
">#HaryanaPolice has registered a case against a truck driver who hit a tractor-trolley from behind in Mundhal, Bhiwani leading to the death of a protesting farmer going to Delhi. @nsvirk @cmohry @BhiwaniPolice
— Haryana Police (@police_haryana) November 27, 2020#HaryanaPolice has registered a case against a truck driver who hit a tractor-trolley from behind in Mundhal, Bhiwani leading to the death of a protesting farmer going to Delhi. @nsvirk @cmohry @BhiwaniPolice
— Haryana Police (@police_haryana) November 27, 2020
ਮੁਆਵਜ਼ੇ ਦੀ ਮੰਗ
ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਹ ਛੋਟੇ ਪੱਧਰ ਦਾ ਕਿਸਾਨ ਸੀ ਤੇ ਉਸਦੇ 2 ਬੱਚੇ ਵੀ ਹਨ। ਪਿੰਡ ਦੇ ਪੰਚਾਇਤ ਮੈਂਬਰ ਨੇ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।