ਮਾਨਸਾ: ਮਨਰੇਗਾ ਦੇ ਅਧੀਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋ ਕਰਵਾਏ ਜਾਦੇ ਕੰਮਾਂ ਦੀ ਰੈਂਕਿੰਗ ਵਿੱਚ ਪੰਜਾਬ ਭਰ ਵਿੱਚੋਂ ਮਾਨਸਾ ਮੋਹਰੀ ਜ਼ਿਲ੍ਹੇ ਵਜੋਂ ਰੋਲ ਨਿਭਾ ਰਿਹਾ ਹੈ। ਪਿਛਲੇ 10 ਮਹੀਨਿਆਂ ਤੋ ਮਾਨਸਾ ਜ਼ਿਲ੍ਹਾ ਇਸ ਦੌੜ ਵਿੱਚ ਮੋਹਰੀ ਜਿਲ੍ਹਾ ਬਣਿਆ ਹੋਇਆ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾ ਦਾ 18 ਲੱਖ ਦਿਹਾੜੀਆ ਪੈਦਾ ਕਰਨ ਦਾ ਟੀਚਾ ਹੈ ਅਤੇ ਹੁਣ ਤੱਕ 14 ਲੱਖ ਤੋ ਜਿਆਦਾ ਦਿਹਾੜੀਆਂ ਪੈਦਾ ਕੀਤੀਆਂ ਗਈਆ ਹਨ। ਮਾਨਸਾ ਨੂੰ 23 ਜ਼ਿਲ੍ਹਿਆਂ ਵਿੱਚ ਮੋਹਰੀ ਜਿਲ੍ਹਾ ਹੋਣ ਦੇ ਤਹਿਤ ਵਿਭਾਗ ਵੱਲੋ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਟਾਰਗੇਟ 18 ਲੱਖ ਦਾ: ਜ਼ਿਲ੍ਹੇ ਦੇ ਏਡੀਸੀ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਪੰਜ ਬਲਾਕਾ ਹਨ ਅਤੇ ਸੂਬੇ ਵਿੱਚ ਸਾਨੂੰ ਪਹਿਲੇ ਸਥਾਨ ਦਾ ਅਵਾਰਡ ਮਿਲਿਆ ਹੈ। ਉਨ੍ਹਾਂ ਕਿਹਾ ਸਾਡਾ ਪੈਰਾਮੀਟਰ ਇਹ ਸੀ ਕਿ ਵੱਧ ਤੋ ਵੱਧ ਮੈਗਜੀਨੀਨ ਪੈਦਾ ਕਰਨਾ ਵੱਧ ਤੋ ਵੱਧ ਕੰਮ ਕਰਵਾਉਣਾ ਅਤੇ ਆਫਿਸਰ ਖੁਦ ਚੈਕਿੰਗ ਵੀ ਕਰਦੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਸਮੇਂ ਸਿਰ ਪੈਮਿੰਟ ਵੀ ਹੋ ਰਹੀ ਹੈ ਇਸ ਤੋ ਇਲਾਵਾ ਵੱਧ ਤੋ ਵੱਧ ਲੋਕਾਂ ਨੂੰ ਦਿਹਾੜੀ ਪੈਦਾ ਕਰਵਾਊਣਾ ਅਤੇ ਉਨ੍ਹਾਂ ਦੀ ਦਿਹਾੜੀ ਵੀ ਸਮੇ ਸਿਰ ਮਿਲੀ ਹੈ ਜਿਸ ਵਿੱਚ ਇਲਾਕੇ ਦੇ ਬੀਡੀਪੀਉ, ਸਰਪੰਚਾਂ ਅਤੇ ਜੀਆਰਐਸ ਦੀ ਮਿਹਨਤ ਸਦਕਾ ਸਾਨੂੰ ਅਵਾਰਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਾਡਾ ਟਾਰਗੇਟ 18 ਲੱਖ ਦਾ ਹੈ ਅਤੇ ਹੁਣ ਤੱਕ 14 ਲੱਖ 82 ਹਜਾਰ 384 ਦਿਹਾੜੀਆਂ ਪੈਦਾ ਕਰ ਚੁੱਕੇ ਹਾਂ ਅਤੇ ਲੱਗਭਗ 70 ਹਜ਼ਾਰ ਪਰਿਵਾਰਾਂ ਨੂੰ ਕੰਮ ਦੇ ਰਹੇ ਹਾਂ ਅਤੇ ਹੁਣ 100 ਦਿਨ ਦਾ ਹੁਣ ਟਾਰਗੇਟ ਰਹੇਗਾ ਕਿ ਹਰ ਪਿੰਡ ਵਿੱਚ 2000 ਹਜ਼ਾਰ ਪਰਿਵਾਰਾਂ ਨੂੰ ਕੰਮ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ: Youth Committed Suicide : 22 ਸਾਲ ਦੇ ਕਿਸਾਨ 'ਤੇ ਸੀ 21 ਲੱਖ ਰੁਪਏ ਕਰਜ਼ਾ, ਆਰਥਿਕ ਤੰਗੀਆਂ 'ਚ ਕੀਤੀ ਆਤਮਹੱਤਿਆ
ਸਰਪੰਚਾਂ ਨੇ ਭਰੀ ਹਾਮੀ: ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਵੀ ਮਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਹੋਏ ਵਿਕਾਸ ਦੀ ਹਾਮੀ ਭਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਇੰਟਰਲਾਕ ਗਲੀਆਂ, ਪਾਰਕ, ਛੱਪੜਾਂ ਦੀ ਸਫ਼ਾਈ ਅਤੇ ਥਾਪਰ ਪ੍ਰੋਜੈਕਟ ਲੱਗੇ ਹਨ। ਉੱਧਰ ਵੱਖ ਵੱਖ ਪਿੰਡਾਂ ਵਿੱਚ ਮਨਰੇਗਾ ਦੇ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾ ਨੂੰ ਮਨਰੇਗਾ ਦੇ ਅਧੀਨ ਵਧੀਆ ਕੰਮ ਮਿਲ ਰਿਹਾ ਹੈ ਅਤੇ ਸਮੇਂ ਸਿਰ ਮਜ਼ਦੂਰੀ ਵੀ ਮਿਲ ਰਹੀ ਹੈ ਅਤੇ ਉਨ੍ਹਾ ਤੋ ਛੱਪੜਾ ਦੀ ਸਫ਼ਾਈ, ਸੜਕਾਂ, ਵਾਟਰ ਵਰਕਸ, ਪੌਦੇ ਲਗਾਉਣੇ ਅਤੇ ਖਾਲ਼ਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ।