ਮਾਨਸਾ: ਨੇਪਾਲ ਵਿਖੇ ਯੂਥ ਗੇਮਜ ਫੈਡਰੇਸ਼ਨ ਇੰਡੀਆ ਵੱਲੋ ਕਰਵਾਈ ਗਈ ਇੰਟਰਨੈਸ਼ਨਲ ਗੇਮਜ਼ ਦੇ ਮੁਕਾਬਲਿਆਂ ਵਿੱਚ ਮਾਨਸਾ ਰਾਜੇਸ਼ ਨੇ ਸ਼ਾਟਪੁਟ ਤੇ ਮਨਪ੍ਰੀਤ ਕੌਰ ਨੇ 800 ਮੀਟਰ ਐਥਲਟਿਕਸ ਵਿੱਚੋ ਗੋਲਡ ਪ੍ਰਾਪਤ ਕੀਤਾ ਹੈ, ਜਿਨ੍ਹਾਂ ਦਾ ਮਾਨਸਾ ਵਿਖੇ ਪਹੁੰਚਣ 'ਤੇ ਵਿਸ਼ੇਸ ਸਨਮਾਨ ਕੀਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਕੋਲ ਪੂਰੀਆਂ ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਆਪਣੇ ਟੀਚੇ ਨੂੰ ਪੂਰਾ ਕਰ ਕੇ ਵਿਖਾਇਆ ਹੈ। ਸਰਕਾਰ ਨਾਲ ਕਿਤੇ ਨਾ ਕਿਤੇ ਇਨ੍ਹਾਂ ਖਿਡਾਰੀਆਂ ਵਿੱਚ ਰੋਸ ਪਾਇਆ ਗਿਆ, ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖਿਡਾਰੀਆਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ ਹੈ।
ਹੌਸਲੇ ਬੁਲੰਦ ਹੋਣ ਤਾਂ ਮੰਜਿਲ ਵੀ ਹੋ ਜਾਂਦੀ ਸਰ: ਨੇਪਾਲ ਵਿਖੇ ਹੋਈਆਂ ਯੂਥ ਗੇਮਜ ਫੈਡਰੇਸ਼ਨ ਵੱਲੋ ਕਰਵਾਈ ਇੰਟਰਨੈਸ਼ਨਲ ਗੇਮਜ਼ ਵਿੱਚ ਮਾਨਸਾ ਦੇ ਪਿੰਡ ਬੁਰਜ ਹਰੀ ਦੀ ਮਨਪ੍ਰੀਤ ਕੌਰ ਨੇ 800 ਮੀਟਰ ਰੇਸ ਵਿੱਚ ਗੋਲਡ ਪ੍ਰਾਪਤ ਕੀਤਾ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦੌੜਨ ਲਈ ਗਰਾਊਂਡ ਨਹੀ, ਪਰ ਫਿਰ ਵੀ ਉਹ ਸੜਕ 'ਤੇ ਸਵੇਰੇ ਸ਼ਾਮ ਮਿਹਨਤ ਕਰਦੀ ਰਹੀ ਜਿਸ ਸਦਕਾ ਉਸ ਨੇ ਨੇਪਾਲ ਵਿਖੇ ਹੋਈਆਂ ਗੇਮਾਂ ਵਿੱਚ ਗੋਲਡ ਪ੍ਰਾਪਤ ਕੀਤਾ ਹੈ।
ਰਾਜੇਸ਼ ਅਪਾਹਿਜ ਹੈ, ਪਰ ਹੌਂਸਲਾ ਨਹੀਂ ਛੱਡਿਆ : ਰਾਜੇਸ਼ ਨੇ ਸ਼ਾਟਪੁਟ ਵਿੱਚ ਵੱਖ ਵੱਖ ਸੂਬਿਆ ਦੇ ਖਿਡਾਰੀਆਂ ਨੂੰ ਹਰਾਕੇ ਗੋਲਡ ਹਾਸਲ ਕੀਤਾ ਹੈ ਤੇ ਉਹ ਬਹੁਤ ਖੁਸ਼ ਹੈ। ਕੋਚ ਧੰਨਪ੍ਰੀਤ ਨੇ ਦੱਸਿਆ ਕਿ ਵੱਖ ਵੱਖ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਖਿਡਾਰੀਆਂ ਦੀਆਂ 12 ਪੁਜੀਸ਼ਨਾਂ ਆਈਆਂ ਹਨ, ਜਿਨ੍ਹਾਂ ਵਿੱਚ ਕਬੱਡੀ ਸ਼ਾਟਪੁਟ ਤੇ ਐਥਲਟਿਕਸ ਵਿੱਚ ਗੋਲਡ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਖਿਡਾਰੀਆਂ ਦੀ ਕੋਈ ਮਦਦ ਨਹੀਂ ਕੀਤੀ ਗਈ, ਜਦਕਿ ਫੈਡਰੇਸ਼ਨ ਨੇ ਖੁਦ ਖਿਡਾਰੀਆਂ 'ਤੇ ਖ਼ਰਚਾ ਕੀਤਾ ਹੈ।
ਇਹ ਵੀ ਪੜ੍ਹੋ: Sidhu Moosewala Murder Update: ਗੈਂਗਸਟਰ ਗੋਲਡੀ ਬਰਾੜ ਕੈਲੀਫੋਰਨੀਆ ਵਿੱਚ ਨਜ਼ਰਬੰਦ !