ETV Bharat / state

ਬੈਂਕ ਖੁੱਲ੍ਹਦਿਆਂ ਹੀ ਲੱਗੀਆਂ ਲੰਬੀਆਂ ਲਾਈਨਾਂ

ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ। ਪੰਜਾਬ ਸਰਕਾਰ ਨੇ 30 ਅਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦੇ ਹੁਕਮ ਦਿੱਤੇ ਸੀ ਅਤੇ ਅੱਜ ਬੈਂਕ ਖੁੱਲ੍ਹੇ। ਇਸ ਤੋਂ ਬਾਅਦ ਬੈਂਕਾਂ ਦੇ ਬਾਹਰ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ।

ਬੈਂਕਾਂ ਖੁੱਲ੍ਹਦਿਆਂ ਹੀ ਲੱਗੀਆਂ ਲੰਬੀਆਂ ਕਤਾਰਾਂ

author img

By

Published : Mar 30, 2020, 2:46 PM IST

Updated : Mar 30, 2020, 3:42 PM IST

ਮਾਨਸਾ: ਕਰਫ਼ਿਊ ਦੌਰਾਨ ਲੋਕਾਂ ਨੂੰ ਕੁਝ ਰਾਹਤ ਦਿੰਦਿਆਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਕਈ ਬੈਂਕ ਖੋਲ੍ਹ ਦਿੱਤੇ ਹਨ ਜਿਸ ਤੋਂ ਬਾਅਦ ਪੈਸੇ ਲੈਣ ਦੇਣ ਲਈ ਬੈਂਕਾਂ ਵਿੱਚ ਵੱਡੀ ਭੀੜ ਲੱਗ ਗਈ ਤੇ ਲੋਕ ਇੱਕ ਦੂਸਰੇ ਤੋਂ ਪਹਿਲਾਂ ਕੈਸ਼ ਲੈਣ ਦੇ ਲਈ ਅੱਗੇ ਵੱਧਦੇ ਰਹੇ ਅਤੇ ਕਿਸੇ ਨੇ ਵੀ ਇੱਕ ਦੂਸਰੇ ਤੋਂ ਦੂਰੀ ਨਹੀਂ ਬਣਾ ਕੇ ਰੱਖੀ।

ਬੈਂਕਾਂ ਖੁੱਲ੍ਹਦਿਆਂ ਹੀ ਲੱਗੀਆਂ ਲੰਬੀਆਂ ਕਤਾਰਾਂ

ਬੈਂਕਾਂ ਦੇ ਬਾਹਰ ਲੱਗੀਆਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਾ ਪਤਾ ਲੱਗਦਿਆਂ ਹੀ ਮਾਨਸਾ ਦੀ ਐਸਡੀਐਮ ਸਰਬਜੀਤ ਕੌਰ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਵਿੱਚ ਦੂਰੀ ਬਣਵਾਈ ਤੇ ਲੋਕਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਮਾਨਸਾ ਦੇ ਐਸਐਸਪੀ ਸਮੇਂ-ਸਮੇਂ ਉੱਤੇ ਸ਼ਹਿਰ ਦੇ ਵਿੱਚ ਰੇਡ ਕਰ ਰਹੇ ਹਨ ਅਤੇ ਉਨ੍ਹਾਂ ਨੇ ਮੁਲਾਜ਼ਮਾਂ ਦੀ ਇੱਥੇ ਡਿਊਟੀ ਵੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵੀ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਡੀਐਸਪੀ ਮਾਨਸਾ ਨੂੰ ਦਿੱਤੀ ਜਿਨ੍ਹਾਂ ਨੇ ਤੁਰੰਤ ਮੁਲਾਜ਼ਮ ਭੇਜ ਦਿੱਤੇ ਹਨ।

ਉੱਥੇ ਹੀ ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੇ ਰੂਲ ਬਣਾਉਣੇ ਚਾਹੁੰਦੇ ਸੀ ਕਿ ਲੋਕ ਇਸ ਤਰ੍ਹਾਂ ਇਕੱਠੇ ਨਾ ਹੋਣ, ਫਿਰ ਵੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ ਅਤੇ ਲੋਕ ਮਨ ਵੀ ਗਏ ਹਨ।

Last Updated : Mar 30, 2020, 3:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.