ਮਾਨਸਾ: ਲੋਹੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਚੋਂ ਖ਼ੂਬ ਰੌਣਕਾਂ ਨਜ਼ਰ ਆਉਂਦੀਆਂ ਹਨ। ਪਰ ਇਸ ਵਾਰ ਬਾਜ਼ਾਰਾਂ ਵਿੱਚੋਂ ਰੌਣਕਾਂ ਗਾਇਬ ਨਜ਼ਰ ਆ ਰਹੀਆਂ ਹਨ। ਦੁਕਾਨਦਾਰ ਇਸ ਦਾ ਕਾਰਨ ਕਿਸਾਨੀ ਅੰਦੋਲਨ ਦੱਸ ਰਹੇ ਹਨ।
ਕੰਮਕਾਰ ਠੱਪ
ਦੁਕਾਨਦਾਰ ਵਿਜੈ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਬਾਜ਼ਾਰਾਂ ਚੋਂ ਖੂਬ ਰੌਣਕਾਂ ਹੁੰਦੀਆਂ ਹਨ ਪਰ ਕਿਸਾਨੀ ਅੰਦੋਲਨ ਕਾਰਨ ਬਾਜ਼ਾਰਾਂ ਵਿੱਚ ਰੌਣਕਾਂ ਨਹੀਂ ਅਤੇ ਦੁਕਾਨਦਾਰ ਵੀ ਵਿਹਲੇ ਬੈਠੇ ਹਨ ਜਿਸ ਕਾਰਨ ਲੋਹੜੀ ਦਾ ਤਿਉਹਾਰ ਫਿੱਕਾ ਨਜ਼ਰ ਆ ਰਿਹਾ ਹੈ।
ਕੇਂਦਰ ਸਰਕਾਰ ਨੂੰ ਅਪੀਲ
ਦੁਕਾਨਦਾਰ ਕਮਲ ਗਰਗ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਦੇ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੱਡੀ ਮਾਰ ਝੱਲਣੀ ਪਈ ਸੀ ਅਤੇ ਹੁਣ ਕਿਸਾਨੀ ਅੰਦੋਲਨ ਕਾਰਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਿਸਾਨਾਂ ਦੇ ਨਾਲ ਹੀ ਦੁਕਾਨਾਂ ਚਲਦੀਆਂ ਹਨ ਅਤੇ ਉਹ ਦਿੱਲੀ ਵਿੱਚ ਮੋਰਚਾ ਲਾ ਕੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਦੁਕਾਨਦਾਰ ਦੇ ਨਾਲ-ਨਾਲ ਕਈ ਹੋਰ ਕਾਰੋਬਾਰ ਕਿਸਾਨੀ ਅੰਦੋਲਨ ਕਾਰਨ ਠੱਪ ਪਏ ਹਨ।