ETV Bharat / state

'ਸੇਮ ਦੀ ਮਾਰ ਝੱਲ ਰਹੇ ਪਿੰਡਾਂ ਨੂੰ ਮਿਲੇਗੀ ਰਾਹਤ'

author img

By

Published : Aug 24, 2021, 8:02 PM IST

ਸੇਮ ਦੀ ਮਾਰ ਝੱਲ ਰਹੇ ਪਿੰਡ ਘੁੱਦੂਵਾਲਾ ਅਤੇ ਕੁਸਲਾ ਦੇ ਕਿਸਾਨਾਂ ਨੂੰ ਹੁਣ ਰਾਹਤ ਮਿਲੇਗੀ। ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਸੇਮ ਤੋਂ ਰਾਹਤ ਦਿਵਾਉਣ ਦੇ ਲਈ ਪਾਈਪ ਲਾਈਨ ਪਾਉਣ ਦੇ ਲਈ 25 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਨਵੇਂ ਵਿਕਾਸ ਕਾਰਜਾ ਦੇ ਰੱਖੇ ਨੀਂਹ ਪੱਥਰ
ਨਵੇਂ ਵਿਕਾਸ ਕਾਰਜਾ ਦੇ ਰੱਖੇ ਨੀਂਹ ਪੱਥਰ

ਮਾਨਸਾ:ਪਿਛਲੇ ਲੰਬੇ ਸਮੇਂ ਤੋਂ ਸੇਮ ਦੀ ਮਾਰ ਝੱਲ ਰਹੇ ਪਿੰਡ ਘੁੱਦੂਵਾਲਾ ਅਤੇ ਕੁਸਲਾ ਦੇ ਕਿਸਾਨਾਂ ਨੂੰ ਹੁਣ ਰਾਹਤ ਮਿਲੇਗੀ। ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਸੇਮ ਤੋਂ ਰਾਹਤ ਦਿਵਾਉਣ ਦੇ ਲਈ ਪਾਈਪ ਲਾਈਨ ਪਾਉਣ ਦੇ ਲਈ 25 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਘੁਰਕਣੀ ਅਤੇ ਘੁੱਦੂਵਾਲਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ ਗਏ।

ਨਵੇਂ ਵਿਕਾਸ ਕਾਰਜਾ ਦੇ ਰੱਖੇ ਨੀਂਹ ਪੱਥਰ

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ, ਕਿ ਪਿੰਡ ਘੁੱਦੂਵਾਲਾ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੇਮ ਦੀ ਮਾਰ ਝੱਲ ਰਹੇ ਸਨ। ਜਿਸ ਨਾਲ ਉਨ੍ਹਾਂ ਦਾ 1500 ਏਕੜ ਜ਼ਮੀਨ ਵਿੱਚ ਬੀਜੀ ਗਈ ਫਸਲ ਖਰਾਬ ਹੋ ਜਾਂਦੀ ਸੀ।

ਉਨ੍ਹਾਂ ਕਿਹਾ, ਕਿ ਘੁਰਕਣੀ ਪਿੰਡ ਵਿੱਚ ਸਵਾ ਕਰੋੜ ਰੁਪਏ ਦੇ ਕੰਮ ਹੋ ਚੁੱਕੇ ਹਨ, ਅਤੇ 45 ਲੱਖ ਰੁਪਏ ਦੀ ਲਾਗਤ ਦੇ ਨਾਲ ਹੋਰ ਵੀ ਕੰਮ ਚੱਲ ਰਹੇ ਹਨ। ਜਿਨ੍ਹਾਂ ਵਿੱਚ ਥਾਪਰ ਪ੍ਰੋਜੈਕਟ ਪਾਰਕ ਅਤੇ ਨਰੇਗਾ ਭਵਨ ਦੀ ਉਸਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, ਕਿ ਘੁੱਦੂਵਾਲਾ ਵਿੱਚ 80 ਲੱਖ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਰਹਿੰਦੇ ਪਿੰਡਾਂ ਵਿੱਚ ਵੀ ਗਰਾਊਂਡ ਬਣਾਏ ਜਾ ਰਹੇ ਹਨ, ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਦੇ ਨਾਲ ਜੋੜਿਆ ਜਾ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਘੁੱਦੂਵਾਲਾ ਤੇ ਘੁਰਕਣੀ ਵਿੱਚ ਸਮਾਰਟ ਕਾਰਡ ਅਤੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਦੇ ਕਾਰਡ ਵੀ ਵੰਡੇ ਗਏ
ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਉਮੀਦਵਾਰਾਂ ਦੀ ਝੜੀ, ਹੁਣ ਤੱਕ 22 ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.